ਰੇਲਵੇ ਨੇ ਨਵੇਂ ਸਾਲ ਵੰਦੇ ਭਾਰਤ ਟ੍ਰੇਨ ਦੇ ਤੋਹਫ਼ੇ ਤੋਂ ਬਾਅਦ ਹੁਣ ਫ਼ਿਰੋਜ਼ਪੁਰ ਡਿਵੀਜ਼ਨ ਦੇ 4 ਰੇਲਵੇ ਸਟੇਸ਼ਨਾਂ ‘ਚ ਮਸਾਜ ਪਾਰਲਰ ਖੋਲਣ ਦੀ ਤਿਆਰੀ ਕਰ ਲਈ ਹੈ। ਜੇਕਰ ਹੁਣ ਟ੍ਰੇਨ ਲੇਟ ਹੋ ਜਾਂਦੀ ਹੈ ਤਾਂ ਯਾਤਰੀਆਂ ਨੂੰ ਵੈਟਿੰਗ ਨਹੀਂ ਕਰਨੀ ਪਵੇਗੀ ਬਲਕਿ ਵੈਟਿੰਗ ਦੀ ਜਗ੍ਹਾ ਉਹਨਾਂ ਨੂੰ ਮੈਸਾਜ ਪਾਰਲਰ ‘ਚ ਰੇਲੈਕਸ ਕਰਵਾਇਆ ਜਾਵੇਗਾ। ਇਹਨਾਂ 4 ਸਟੇਸ਼ਨਾਂ ‘ਚ ਜਲੰਧਰ ਕੇਂਟ, ਪਠਾਨਕੋਟ ਕੇਂਟ, ਅੰਮ੍ਰਿਤਸਰ ਤੇ ਕਟਰਾ ਸਟੇਸ਼ਨ ਆਦਿ ਸ਼ਾਮਿਲ ਹਨ। ਇਹ ਪੂਰੇ ਨੌਰਥ ਇੰਡੀਆ ਦੇ ਪਹਿਲੇ 4 ਰੇਲਵੇ ਸਟੇਸ਼ਨ ਹਨ ਜਿੱਥੇ ਪਲੈਟਫਾਰਮ ਦੇ ਅੰਦਰ ਰਲੈਕਸ ਬੋਡੀ ਮਸਾਜ ਚੇਅਰ ਦੀ ਸੁਵਿਧਾ ਮਿਲੇਗੀ।
ਇਹਨਾਂ ਨੌਰਥ ਇੰਡੀਆ ਦੇ 4 ਸਟੇਸ਼ਨਾਂ ਤੇ ਇਲੈਕਟਰੀਕਲ ਬੋਡੀ ਮਸਾਜ ਸੈਂਟਰ ਦੇ ਲਈ 67 ਲੱਖ ਰੁਪਏ ‘ਚ ਵਰਕ ਆਰਡਰ ਵੀ ਜਾਰੀ ਹੋ ਚੁੱਕਾ ਹੈ। ਇਹ ਵਰਕ ਆਰਡਰ ਜਲੰਧਰ, ਪਠਾਨਕੋਟ, ਅੰਮ੍ਰਿਤਸਰ ਲਈ ਬੈਂਗਲੂਰ ਦੀ ਕੰਪਨੀ ਰੋਬੋਟੀਕ ਟੈਕਨੋਲੋਜੀ ਨੂੰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਸਟੇਸ਼ਨ ਦੇ ਅੰਦਰ ਪਲੈਟਫਾਰਮ ‘ਚ 50 ਬਾਈ 60 ਵਰਗ ਮੀਟਰ ਦੀ ਜਗ੍ਹਾ ਦਿੱਤੀ ਗਈ ਹੈ, ਜਿੱਥੇ ਲੋਕਾਂ ਨੂੰ ਚੇਅਰ ਕਾਰ ਦੀ ਸੁਵਿਧਾ ਮਿਲੇਗੀ।
ਮਸਾਜ ਸੈਂਟਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਏਜੰਸੀਆਂ ਖ਼ੁਦ ਹੀ ਰੇਟ ਫ਼ਿਕਸ ਕਰਨ ਗਿਆ। ਇਸ ਸਾਲ ਹੀ ਇਹ ਸੁਵਿਧਾ ਯਾਤਰੀਆਂ ਨੂੰ ਮਿਲਣ ਦੀ ਆਸ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਰੇਲਵੇ ਯਾਤਰੀ ਹੀ ਨਹੀਂ ਬਲਕਿ ਕੋਈ ਵੀ ਵਿਅਕਤੀ ਪਲੈਟਫਾਰਮ ਦੇ ਅੰਦਰ ਜਾ ਕੇ ਇਸ ਸੁਵਿਧਾ ਦਾ ਲਾਭ ਉਠਾ ਸਕਦਾ ਹੈ। ਇਸ ਸੁਵਿਧਾ ਦਾ ਲਾਭ ਉਠਾਉਣ ਲਈ ਉਹਨਾਂ ਨੂੰ ਸਟੇਸ਼ਨ ਤੋਂ ਪਲੈਟਫਾਰਮ ਐਂਟਰੀ ਟਿਕਟ ਲੈਣੀ ਪਵੇਗੀ।