ਸੂਬੇ ਦੇ ਹਰ ਪਿੰਡ ‘ਚ ਜਾਣਗੀਆਂ ਗਣਤੰਤਰ ਦਿਵਸ ਪਰੇਡ ਦੀਆਂ ਝਾਂਕੀਆਂ CM ਮਾਨ ਦਾ ਫੈਸਲਾ

26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ਵਿੱਚੋਂ ਪੰਜਾਬ ਦੀਆਂ ਝਾਂਕੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸੂਬੇ ਦੀ ਹਰ ਗਲੀ ਅਤੇ ਹਰ ਮੁਹੱਲੇ ਵਿੱਚ ਜਾਣਗੀਆਂ। ਪੰਜਾਬ ਦੇ CM ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਪਹਿਲੇ ਪੜਾਅ ਵਿੱਚ 9 ਝਾਂਕੀਆਂ ਤਿਆਰ ਕੀਤੀਆਂ ਜਾਣ ਗਿਆ ਤੇ ਅਗਲੇ ਪੜਾਅ ਵਿੱਚ ਇਨ੍ਹਾਂ ਝਾਂਕੀਆਂ ਦੀ ਗਿਣਤੀ ਵਧਾਈ ਜਾਵੇਗੀ।

ਪੰਜਾਬ ਸਰਕਾਰ ਦੀ ਇਹ ਯੋਜਨਾ ਹੈ ਕਿ ਝਾਂਕੀਆਂ ਨੂੰ ਉਸੇ ਸਟਾਈਲ ਵਿੱਚ ਪੰਜਾਬ ਵਿੱਚ ਘੁਮਾਇਆ ਜਾਏਗਾ, ਜਿਸ ਤਰ੍ਹਾਂ ਗਣਤੰਤਰ ਦਿਵਸ ਦੀ ਪਰੇਡ ‘ਚ ਉਨ੍ਹਾਂ ਨੂੰ ਵਿਖਾਇਆ ਜਾਂਦਾ ਹੈ। ਇਨ੍ਹਾਂ ਝਾਂਕੀਆਂ ਨੂੰ ਬਕਾਇਦਾ ਟਰਾਲੀਆਂ ‘ਤੇ ਸਜਾਇਆ ਜਾਵੇ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਹਰ ਗਲੀ ਅਤੇ ਹਰ ਮੁਹੱਲੇ ਵਿੱਚ ਲਿਜਾਇਆ ਜਾਵੇਗਾ। ਇਹ ਝਾਂਕੀ ਹਰੇਕ ਪਿੰਡ ਵਿੱਚ 10 ਤੋਂ 15 ਮਿੰਟ ਲਈ ਰੁਕੇਗੀ।

ਇਹ ਝਾਂਕੀ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਰੱਖੀ ਜਾਵੇਗੀ। ਦਿੱਲੀ ਦੇ ਵਿਧਾਇਕਾਂ ਨੂੰ ਪੰਜਾਬੀ ਇਲਾਕਿਆਂ ਵਿੱਚ ਇਸ ਨੂੰ ਲਿਜਾਣ ਦੀ ਖੁੱਲੀ ਆਜ਼ਾਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਪਰੇਡ ਲਈ ਤਿੰਨ ਝਾਕੀਆਂ ਤਿਆਰ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਤਿੰਨ ਝਾਕੀਆਂ ਵਿੱਚ ਪੰਜਾਬ ਦੇ ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ, ਨਾਰੀ ਸ਼ਕਤੀ ਮਾਈ ਭਾਗੋ ਦੀ ਝਾਂਕੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਸਬੰਧਤ ਝਾਂਕੀ ਸ਼ਾਮਲ ਹੈ।

ਪਹਿਲਾਂ ਇਹ ਝਾਂਕੀ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਸੀ, ਸੂਬੇ ਦੇ CM ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਝਾਂਕੀ ਨੂੰ ਰਿਜੈਕਟ ਸ਼੍ਰੇਣੀ ਵਿੱਚ ਨਹੀਂ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਦਿੱਲੀ ‘ਚ ਖੁਦ ਪੰਜਾਬ ਦੀਆਂ ਝਾਂਕੀਆਂ ਨਿਕਲਣਗੀਆਂ ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।

Leave a Reply

Your email address will not be published. Required fields are marked *