ਗੁਰੂਦਵਾਰਾ ਸੁਲਤਾਨਪੁਰ ਲੋਧੀ ਫਾਇਰਿੰਗ ਮਾਮਲੇ ‘ਚ CM ਮਾਨ ਹਨ ਜ਼ਿੰਮੇਵਾਰ

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਪਿਛਲੇ ਦਿਨੀ ਫਾਇਰਿੰਗ ਦੀ ਘਟਨਾ ਵਾਪਰੀ ਸੀ। ਇਸ ਘਟਨਾ ‘ਚ ਐਸਜੀਪੀਸੀ (SGPC) ਦੀ ਜਾਂਚ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਦੀ ਜਾਂਚ ਸ਼੍ਰੋਮਣੀ ਕਮੇਟੀ ਦੀ ਪੰਜ ਮੈਂਬਰੀ ਜਾਂਚ ਕਮੇਟੀ ਨੇ ਕੀਤੀ ਹੈ, ਜਿਸ ਨੇ CM ਨੂੰ ਸਿੱਧੇ ਤੌਰ ‘ਤੇ ਗੋਲੀ ਕਾਂਡ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ। ਇਸ ਲਈ ਗੁਰਦੁਆਰਾ ਅਕਾਲ ਬੁੰਗਾ ਸਾਹਿਬ ‘ਚ ਪੁਲਿਸ ਵਲੋਂ ਜੁੱਤੀਆਂ ਸਮੇਤ ਦਾਖ਼ਲ ਹੋ ਕੇ ਮਰਿਆਦਾ ਭੰਗ ਕਰਨਾ ਅਤੇ ਬਿਨਾਂ ਕਾਰਨ ਹਥਿਆਰਾਂ ਨਾਲ ਗੋਲੀ ਚਲਾਉਣਾ, ਇਹ ਸਿੱਧੇ ਤੌਰ ’ਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪ੍ਰਧਾਨ ਧਾਮੀ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ, ਜਿਸ ‘ਤੇ ਕਾਰਵਾਈ ਦਾ ਫੈਸਲਾ ਹੁਣ ਵਿਚਾਰ ਵਟਾਂਦਰੇ ਉਪਰੰਤ ਲਿਆ ਜਾਵੇਗਾ।

ਪੁਲਿਸ ਮੁਤਾਬਕ ਇਹ ਝਗੜਾ ਗੁਰਦੁਆਰੇ ਦੀ ਸਾਂਭ-ਸੰਭਾਲ ‘ਤੇ ਆਪਣਾ ਅਧਿਕਾਰ ਜਤਾਉਣ ਨੂੰ ਲੈ ਕੇ ਸ਼ੁਰੂ ਹੋਈ ਸੀ। ਬਾਬਾ ਬੁੱਢਾ ਦੱਲ ਤੋਂ ਵਰਸਾਏ ਬਾਬਾ ਮਾਨ ਸਿੰਘ ਦੀ ਜਥੇਬੰਦੀ ਅਤੇ ਬਾਬਾ ਬਲਬੀਰ ਸਿੰਘ ਦੀ ਜਥੇਬੰਦੀ ਵਿਚਾਲੇ ਪਹਿਲਾਂ ਸਾਂਭ ਸੰਭਾਲ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ ਸੀ। ਪੁਲਿਸ ਵੱਲੋਂ ਪਹਿਲਾਂ ਪਿੱਛਲੇ ਦਿਨ ਗੁਰਦੁਆਰਾ ਅਕਾਲ ਬੁੰਗਾ ਦਾਖਲ ਹੋ ਆਰੋਪੀਆਂ ਕੋਲੋਂ ਗੁਰਦੁਆਰਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ 23 ਨਵੰਬਰ ਨੂੰ ਪੁਲਿਸ ਅਤੇ ਨਿਹੰਗ ਜਥੇਬੰਦੀ ਵਿਚਕਾਰ ਖੂਨੀ ਝੜਪ ਹੋਈ ਸੀ।

ਇਸ ਦੌਰਾਨ ਪੁਲਿਸ ਹਥਿਆਰ ਲੈ ਕੇ ਗੁਰਦੁਆਰਾ ਸਾਹਿਬ ‘ਚ ਪ੍ਰਵੇਸ਼ ਕੀਤੀ ਅਤੇ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਸਨ। ਇਹ ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ ਦੋਵੇਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ‘ਚ ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀ.ਐੱਸ.ਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਪੁੱਛਗਿੱਛ ਲਈ 10 ਨਿਹੰਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

Leave a Reply

Your email address will not be published. Required fields are marked *