ਪੰਜਾਬ ‘ਚ ਨੌਤਪਾ ਦੇ ਤੀਜੇ ਦਿਨ ਤਾਪਮਾਨ ਨੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਬਠਿੰਡਾ ‘ਚ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਇਸ ਖੇਤਰ ‘ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਜ਼ਿਕਰਯੋਗ, ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਐਲਰਟ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਸਰਗਰਮ ਪੱਛਮੀ ਗੜਬੜੀ ਦੀ ਉਮੀਦ ਹੈ।
ਇਸ ਦੇ ਨਾਲ ਹੀ ਤਾਪਮਾਨ ‘ਚ ਮਾਮੂਲੀ ਵਾਧੇ ਦੇ ਨਾਲ ਨੌਤਪਾ ਦੇ ਪ੍ਰਭਾਵ ਦੋ ਹੋਰ ਦਿਨ ਰਹਿਣ ਦੀ ਸੰਭਾਵਨਾ ਹੈ। ਬਠਿੰਡਾ ਦੇ ਤਾਪਮਾਨ ਨੇ 1978 ‘ਚ ਬਣਾਏ ਪਿਛਲੇ ਰਿਕਾਰਡ ਨੂੰ ਪਾਰ ਕਰ ਲਿਆ ਹੈ, ਪੰਜਾਬ ਦੇ ਹੋਰ ਖੇਤਰਾਂ ‘ਚ ਵੀ ਉੱਚ ਤਾਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੰਮ੍ਰਿਤਸਰ ‘ਚ ਸੋਮਵਾਰ ਨੂੰ ਤਾਪਮਾਨ 45.4 ਡਿਗਰੀ ਤੱਕ ਪਹੁੰਚ ਗਿਆ, ਉਥੇ ਹੀ ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ‘ਚ ਵੀ ਇਸੇ ਦਿਨ ਤਾਪਮਾਨ ਵਧ ਗਿਆ। ਜਲੰਧਰ ਦਾ ਤਾਪਮਾਨ 42.7 ਡਿਗਰੀ, ਲੁਧਿਆਣਾ ਦਾ 44.8 ਡਿਗਰੀ, ਮੋਹਾਲੀ ਦਾ 43.6 ਡਿਗਰੀ ਅਤੇ ਪਟਿਆਲਾ ਦਾ ਤਾਪਮਾਨ 45.4 ਡਿਗਰੀ ਤੱਕ ਪਹੁੰਚ ਗਿਆ।