ਪਾਕਿਸਤਾਨ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ, ਜੋ ਕਿ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰ ਹਨ, ਉਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਲੋਕ ਸਭਾ ਚੋਣਾਂ 2024 ‘ਤੇ ਟਿੱਪਣੀ ਕੀਤੀ ਹੈ, ਪਹਿਲਾਂ ਉਹ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਸਨ ਅਤੇ ਹੁਣ ਉਨ੍ਹਾਂ ਨੇ CM ਅਰਵਿੰਦ ਕੇਜਰੀਵਾਲ ਦੀ ਫੋਟੋ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ X ‘ਤੇ ਲਿਖਿਆ, “ਸ਼ਾਂਤੀ ਅਤੇ ਸਦਭਾਵਨਾ ਨਫ਼ਰਤ ਅਤੇ ਕੱਟੜਪੰਥ ਦੀਆਂ ਤਾਕਤਾਂ ਨੂੰ ਹਰਾ ਦੇਵੇ।”
ਜ਼ਿਕਰਯੋਗ, CM ਕੇਜਰੀਵਾਲ ਨੇ ਫਵਾਦ ਚੌਧਰੀ ਦੀ ਪੋਸਟ ‘ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ “ਚੌਧਰੀ ਸਾਹਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਸਾਡੇ ਮੁੱਦਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਕੋਈ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖ਼ਰਾਬ ਹਨ। ਤੁਸੀਂ ਆਪਣੇ ਦੇਸ਼ ਨੂੰ ਸੰਭਾਲੋ।”, ” ਭਾਰਤ ‘ਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।”
ਇਸ ਤੋਂ ਇਲਾਵਾ ਫਵਾਦ ਦਾ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਪ੍ਰਾਪਤੀਆਂ ਦਾ ਮਜ਼ਾਕ ਉਡਾਉਣ ਅਤੇ PM ਨਰਿੰਦਰ ਮੋਦੀ ਬਾਰੇ ਆਲੋਚਨਾਤਮਕ ਟਿੱਪਣੀਆਂ ਕਰਨ ਸਮੇਤ ਭਾਰਤ ਵਿਰੋਧੀ ਭਾਸ਼ਣ ਦੇਣ ਦਾ ਇਤਿਹਾਸ ਰਿਹਾ ਹੈ। ਭਾਰਤ ਦੇ ਚੰਦਰਯਾਨ 3 ਨੇ ਜਦੋਂ ਸਫਲਤਾ ਹਾਸਲ ਕੀਤੀ ਤਾਂ ਇਸ ਦੀ ਤਾਰੀਫ ਕਰਨ ਦੀ ਬਜਾਏ ਫਵਾਦ ਨੇ ਇਸ ਦਾ ਮਜ਼ਾਕ ਉਡਾਇਆ।