ਥਾਣਾ ਸੁਲਤਾਨਵਿੰਡ ਦੀ ਟੀਮ ਨੇ ਨਾਕਾ ਗੋਲਡਨ ਗੇਟ ‘ਤੇ ਵਾਹਨਾਂ ਦੀ ਚੈਕਿੰਗ ਦੌਰਾਨ 60 ਲੱਖ ਰੁਪਏ ਕੀਤੇ ਬਰਾਮਦ

ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੇ ਇੰਸਪੇਕਟਰ ਜਸਬੀਰ ਸਿੰਘ ਦੀ ਪੁਲਿਸ ਟੀਮ ਵੱਲੋਂ ਗੋਲਡਨ ਗੇਟ ‘ਤੇ ਰੂਟੀਨ ਵਾਹਨਾਂ ਦੀ ਚੈਕਿੰਗ ਦੌਰਾਨ ਬਲਰਾਜ ਸਿੰਘ, ਪੁੱਤਰ ਰਾਮ ਲਾਲ ਵਾਸੀ ਮਜੀਠਾ ਰੋਡ, ਸੰਧੂ ਕਲੋਨੀ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਦੀ ਕਾਰ ਨੰਬਰ PB -91-L-0392 ਮਾਰਕਾ ਆਰਕਟਿਕਆ ਨੂੰ ਰੋਕ ਕੇ ਚੈਕ ਕੀਤਾ ਗਿਆ, ਜਿਸ ‘ਚੋਂ 60 ਲੱਖ ਦੀ ਨਕਦੀ ਬਰਾਮਦ ਹੋਈ।

ਜ਼ਿਕਰਯੋਗ ਬਲਰਾਜ ਸਿੰਘ, ਜੋ ਕਿ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ, 60 ਲੱਖ ਦੀ ਨਕਦੀ ਲਈ ਕੋਈ ਦਸਤਾਵੇਜ਼ ਨਹੀਂ ਦੇ ਸਕਿਆ। ਇਸ ਦੇ ਨਾਲ ਹੀ SST Team ਅਤੇ FST Team ਨੂੰ ਸੂਚਿਤ ਕਰਕੇ ਇਹ ਪੈਸਾ ਅਧਿਕਾਰੀਆਂ ਨੂੰ ਸੌਂਪਿਆ ਗਿਆ ਅਤੇ ਜ਼ਿਲ੍ਹਾ ਖਜ਼ਾਨੇ ‘ਚ ਜਮ੍ਹਾ ਕਰ ਦਿੱਤਾ ਗਿਆ। ਇਸ ਸੰਬਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਲੋਕਾਂ ਲਈ ਨਕਦੀ ਅਤੇ ਹੋਰ ਵਸਤੂਆਂ, ਜਿਵੇਂ ਕਿ 50,000 ਰੁਪਏ ਤੋਂ ਵੱਧ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ, ਹਥਿਆਰ, ਅਤੇ 10,000 ਰੁਪਏ ਤੋਂ ਵੱਧ ਤੋਹਫ਼ੇ ਵਾਲੀਆਂ ਵਸਤੂਆਂ ਨੂੰ ਨਿਸ਼ਚਿਤ ਮਾਤਰਾ ਤੋਂ ਵੱਧ ਲੈ ਕੇ ਜਾਣ ਬਾਰੇ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।

 

Leave a Reply

Your email address will not be published. Required fields are marked *