ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਅਤੇ ਵਿੱਤੀ ਸਾਲ 2023-24 ਲਈ ਪ੍ਰਦਰਸ਼ਨ ਬੋਨਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਕੰਪਨੀ ਦੇ CHRO ਰਵਿੰਦਰ ਕੁਮਾਰ ਨੇ ਕਿਹਾ ਕਿ ਕੰਪਨੀ 5 ਸਾਲਾਂ ਦੀ ਪਰਿਵਰਤਨ ਯੋਜਨਾ ਤਹਿਤ ਖੁਦ ਨੂੰ ਸੁਰਜੀਤ ਕਰਨ ਦੀ ਪ੍ਰਕਿਰਿਆ ’ਚ ਹੈ, ਪ੍ਰਦਰਸ਼ਨ-ਅਧਾਰਤ ਤਨਖਾਹ ਵਾਧੇ ਦੁਆਰਾ ਮੁਕਾਬਲੇਬਾਜ਼ੀ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਇਸ ਦੇ ਨਾਲ ਹੀ ਟਾਟਾ ਗਰੁੱਪ ਨੇ ਦੋ ਸਾਲ ਪਹਿਲਾਂ ਕੰਪਨੀ ਹਾਸਲ ਕਰਨ ਤੋਂ ਬਾਅਦ ਇਹ ਪਹਿਲੀ ਮੁਲਾਂਕਣ ਪ੍ਰਕਿਰਿਆ ਹੈ। ਏਅਰ ਇੰਡੀਆ ’ਚ ਲਗਪਗ 18 ਹਜ਼ਾਰ ਮੁਲਾਜ਼ਮ ਹਨ। ਏਅਰਲਾਈਨ ਨੇ ਗਰਾਊਂਡ ਸਟਾਫ, ਕੈਬਿਨ ਕਰੂ ਤੇ ਪਾਇਲਟਾਂ ਸਮੇਤ ਉਹ ਸਾਰੇ ਕਰਮਚਾਰੀ ਸ਼ਾਮਲ ਹਨ ਜੋ 31 ਦਸੰਬਰ, 2023 ਤੋਂ ਪਹਿਲਾਂ ਸ਼ਾਮਲ ਹੋਏ ਸਨ।