ਕਰਲਿੰਗ੍ ਨੈਸ਼ਨਲ ਜੋ ਗੁਲਮਰਗ ਜੰਮੂ ਕਸ਼ਮੀਰ ਵਿੱਚ ਹੋ ਰਹੀ ਹੈ, ਉਸ ਵਿੱਚ ਪੰਜਾਬ ਦੇ ਜੂਨੀਅਰ ਮੇਨ ਵੂਮੈਨ ਮਿਕਸ ਟੀਮ ਨੇ ਧਮਾਲਾਂ ਮਚਾਈਆਂ, ਜੂਨੀਅਰ ਟੀਮ ਨੇ ਅੱਠ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ‘ਤੇ ਪੰਜਾਬ ਦੇ ਸੀਓ ਅਬਿਲਾਸ ਕੁਮਾਰ, ਵਰਕਿੰਗ ਪ੍ਰੈਜੀਡੈਂਟ ਅਤੇ ਪੰਜਾਬ ਟੀਮ ਕੋਚ ਮਿਸਟਰ ਬਲਦੇਵ ਰਾਜ ਦੇਵ, ਮੈਨੇਜਰ ਦਿਨੇਸ਼ ਕੌਸ਼ਲ, ਪੰਜਾਬ ਟੀਮ ਦੇ ਡਾਕਟਰ ਮੈਡਮ ਡਾਕਟਰ ਵਿਦਿਆ, ਲੜਕੀਆਂ ਦੀ ਕੋਚ ਕੋਮਲਜੀਤ ਕੌਰ ਮੌਜੂਦ ਸਨ।
ਕੋਚ ਬਲਦੇਵ ਰਾਜ ਨੇ ਕਿਹਾ ਕਿ ਮੈਂ ਪੰਜਾਬ ਕਰਲਿੰਗ੍ ਐਸੋਸੀਏਸ਼ਨ ਵੱਲੋਂ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਓਲੰਪਿਕ ਕਰਲੀਂਗ ਗੇਮ ਨੂੰ ਖੇਲੋ ਇੰਡਿਆ ਵਿੱਚ ਪਾ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਪਲੇਅਰਸ ਬਹੁਤ ਫ਼ਾਇਦਾ ਲੈਣਗੇ।ਇਹ ਭਾਰਤ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਦੇਸ਼ ਦੇ ਨੌਜਵਾਨਾਂ ਨੂੰ ਗੇਮਾਂ ਨਾਲ ਜੋੜ ਰਹੇ ਹਨ। ਗੇਅਮਸ ਨਾਲ ਦੇਸ਼ ਦੀ ਤਰੱਕੀ ਹੁੰਦੀ ਹੈ ਅਤੇ ਅੱਜ ਦੀ ਜਨਰੇਸ਼ਨ ਡਿਪਰੈਸ਼ਨ ਤੋਂ ਮੋਬਾਈਲਾਂ ਤੋਂ ਨਸ਼ੇ ਪੱਤਿਆਂ ਤੋਂ ਦੂਰ ਰਹਿੰਦੀ ਹੈ। ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਕਰਲਿੰਗ੍ ਨੂੰ ਸਕੂਲ ਗੇਮ ਨੈਸ਼ਨਲ ਆਲ ਇੰਡੀਆ ਇੰਟਰਵਸਿਟੀ ਵਿੱਚ ਵੀ ਪਾਇਆ ਜਾਵੇ ਤੇ ਪੰਜਾਬ ਸਰਕਾਰ ਦੇ ਅੱਗੇ ਵੀ ਬੇਨਤੀ ਹੈ ਕਿ ਕਰਲਿੰਗ੍ ਨੂੰ ਸਕੂਲ ਨੈਸ਼ਨਲ ਗੇਮ ਸਟੇਟ ਵਿੱਚ ਤੇ ਖੇਡ ਮੇਲੇ ਵਿੱਚ ਵੀ ਸ਼ਾਮਿਲ ਕੀਤਾ ਜਾਵੇ, ਜਿਸ ਨਾਲ ਬੱਚੇ ਵੱਧ ਤੋਂ ਵੱਧ ਇਸ ਗੇਮ ਨਾਲ ਫ਼ਾਇਦਾ ਲੈ ਸਕਣ ਅਤੇ ਬੁਰੀ ਸੰਗਤ ਤੋਂ ਦੂਰ ਰਹਿਣ।
ਪੰਜਾਬ ਦੇ ਹੋਨਹਾਰ ਖਿਡਾਰੀਆਂ ਨੇ ਅੱਠ ਮੈਡਲ ਪ੍ਰਾਪਤ ਕਰਕੇ ਪੰਜਾਬ, ਕੋਚ ਅਤੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ। ਸਚਲੀਨ ਕੌਰ, ਪਰਨੀਤ ਕੌਰ, ਪਰੱਬਨੂਰ ਕੌਰ, ਵਨਿਆ ਮਹਾਜਨ, ਅਰਸ਼ਦੀਪ ਕੌਰ, ਅਨਮੋਲ ਕੌਸ਼ਲ, ਨਮਨ ਸਾਹਨੀ ਅਤੇ ਜਗਜੀਤ ਸਿੰਘ ਇਨ੍ਹਾਂ ਹੁਨਰਬਾਜ਼ ਖਿਡਾਰੀਆਂ ਨੇ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਇਸ ਮੈਚ ਵਿੱਚ ਅਨਮੋਲ ਕੋਸ਼ਲ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ।