ਨਾਮਵਰ ਬੈਂਕ ‘ਚ ਕੰਮ ਕਰਦੇ ਇੱਕ ਉੱਚ ਪੜ੍ਹੇ ਲਿਖੇ ਵਿਅਕਤੀ ਅੰਕਿਤ ਗੋਇਲ ਨੂੰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ‘ਚ CM ਅਰਵਿੰਦ ਕੇਜਰੀਵਾਲ ਬਾਰੇ ਧਮਕੀ ਭਰੇ ਸੰਦੇਸ਼ ਲਿਖਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ, ਪੁਲਿਸ ਨੂੰ ਸ਼ੱਕ ਹੈ ਕਿ ਗੋਇਲ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇਸਦੀ ਪੁਸ਼ਟੀ ਡਾਕਟਰੀ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ।
19 ਮਈ ਨੂੰ ਦਿੱਲੀ ਦੇ ਦੋ ਮੈਟਰੋ ਸਟੇਸ਼ਨਾਂ ‘ਤੇ CM ਕੇਜਰੀਵਾਲ ਖਿਲਾਫ ਧਮਕੀ ਭਰਿਆ ਸੰਦੇਸ਼ ਮਿਲਿਆ ਸੀ। AAP ਨੇ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਪੀ.ਐੱਮ.ਓ. ‘ਤੇ ਦੋਸ਼ ਲਗਾਏ ਸਨ। ਫ਼ਿਲਹਾਲ ਦਿੱਲੀ ਪੁਲਿਸ ਨੇ ਬੁਲੰਦਸ਼ਹਿਰ ਤੋਂ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ‘ਤੇ ਧਮਕੀ ਭਰਿਆ ਸੰਦੇਸ਼ ਲਿਖਿਆ ਸੀ। ਇਸ ਤੋਂ ਇਲਾਵਾ ਸ਼ੱਕੀ ਉਸ ਸਮੇਂ ਗ੍ਰੇਟਰ ਨੋਇਡਾ ਦੇ ਇੱਕ ਪੰਜ ਤਾਰਾ ਹੋਟਲ ‘ਚ ਠਹਿਰਿਆ ਹੋਇਆ ਸੀ। ਮੁਲਜ਼ਮ ਦੀ ਮਾਨਸਿਕ ਸਥਿਤੀ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।