ਪੰਜਾਬ ਦੇ ਲੋਕ ਇਸ ਸਮੇਂ ਭਿਆਨਕ ਅਤੇ ਅੱਤ ਦੀ ਗਰਮੀ ਨਾਲ ਜੂਝ ਰਹੇ ਹਨ, ਜਿਸ ਤੋਂ ਕੋਈ ਰਾਹਤ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਕਿਉਂਕਿ ਤਾਪਮਾਨ 47 ਡਿਗਰੀ ਤੋਂ ਵੱਧ ਜਾਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਕਈ ਜ਼ਿਲ੍ਹਿਆਂ ’ਚ ਸਵੇਰੇ 11 ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਝੁਲਸਾ ਦੇਣ ਵਾਲੀ ਲੂ ਨੇ ਲੋਕਾਂ ਨੂੰ ਬੇਹਾਲ ਕੀਤਾ।
ਇਸ ਤੋਂ ਇਲਾਵਾ ਲੂ ਕਾਰਨ ਸੜਕਾਂ, ਬਾਜ਼ਾਰ ਤੇ ਮਾਲ ਸੁਨਸਾਨ ਰਹੇ। ਪੰਜਾਬ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 46.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਕਾਫੀ ਵੱਧ ਹੈ। ਜ਼ਿਕਰਯੋਗ, ਪਠਾਨਕੋਟ ’ਚ 45.5, ਪਟਿਆਲਾ 45.0, ਚੰਡੀਗੜ੍ਹ ’ਚ 44.2, ਅੰਮ੍ਰਿਤਸਰ ’ਚ 43.9 ਤੇ ਜਲੰਧਰ ’ਚ 43.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।