ਭਾਰਤ ਅਤੇ ਰੂਸ ਦੇ ਪਹਿਲਾਂ ਤੋਂ ਹੀ ਕਾਫੀ ਮਜ਼ਬੂਤ ਸਬੰਧ ਰਹੇ ਹਨ ਅਤੇ ਹੁਣ ਉਹ ਨਵੇਂ ਦੁਵੱਲੇ ਸਮਝੌਤੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਿੱਚ ਰੂਸ ਤੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਕਰਨ ਦੀ ਇਜਾਜ਼ਤ ਦੇਣ ਲਈ ਜੂਨ ਵਿੱਚ ਚਰਚਾ ਸ਼ੁਰੂ ਹੋਵੇਗੀ।
ਰੂਸ ਅਤੇ ਭਾਰਤ ਵੀਜ਼ਾ-ਮੁਕਤ ਸਮੂਹ ਟੂਰਿਸਟ ਐਕਸਚੇਂਜ ਨੂੰ ਲਾਗੂ ਕਰਕੇ ਆਪਣੇ ਸੈਰ-ਸਪਾਟਾ ਸਬੰਧਾਂ ਨੂੰ ਵਧਾਉਣ ਲਈ ਕੰਮ ਕਰ ਰਹੇ ਹਨ। ਸਾਲ ਦੇ ਅੰਤ ਤੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਟੀਚੇ ਨਾਲ ਦੋਵੇਂ ਦੇਸ਼ ਜੂਨ ‘ਚ ਗੱਲਬਾਤ ਸ਼ੁਰੂ ਕਰਨਗੇ। ਰੂਸ ਦਾ ਉਦੇਸ਼ ਚੀਨ ਅਤੇ ਈਰਾਨ ਨਾਲ ਕੀਤੇ ਗਏ ਸਫਲ ਸਮਝੌਤਿਆਂ ਨੂੰ ਦੁਹਰਾਉਣਾ ਹੈ, ਜਿਸ ਦੇ ਨਤੀਜੇ ਵਜੋਂ ਪਹਿਲਾਂ ਹੀ ਵੀਜ਼ਾ-ਮੁਕਤ ਸਮੂਹ ਟੂਰ ਸਥਾਪਤ ਕੀਤੇ ਜਾ ਚੁੱਕੇ ਹਨ।