ਪੰਜਾਬ ‘ਚ ਮੌਸਮ ਵਿਭਾਗ ਵੱਲੋਂ Heat Wave ਦਾ ਐਲਰਟ ਜਾਰੀ, ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ

ਪੰਜਾਬ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਸਮਰਾਲਾ ‘ਚ 44.5 ਡਿਗਰੀ ‘ਤੇ ਪਹੁੰਚ ਗਿਆ। ਸੂਬੇ ਲਈ ਅੱਜ ਤੋਂ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ, 16-17 ਮਈ ਲਈ ਯੈਲੋ ਅਲਰਟ ਅਤੇ 18-19 ਮਈ ਲਈ ਔਰੇਂਜ ਅਲਰਟ ਜਾਰੀ ਕੀਤੇ ਗਏ ਹਨ। ਮੌਸਮ ਵਿਭਾਗ ਨੇ ਇਸ ਦੌਰਾਨ ਤਾਪਮਾਨ 46 ਡਿਗਰੀ ਤੋਂ ਪਾਰ ਰਹਿਣ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ 4 ਵੱਡੇ ਸ਼ਹਿਰਾਂ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਤੋਂ 4.3 ਡਿਗਰੀ ਵੱਧ ਰਿਹਾ। ਅੰਮ੍ਰਿਤਸਰ 42.0 ਡਿਗਰੀ (ਆਮ ਨਾਲੋਂ 3.3 ਡਿਗਰੀ ਵੱਧ), ਲੁਧਿਆਣਾ 41.6 (ਆਮ ਨਾਲੋਂ 2.8 ਡਿਗਰੀ ਵੱਧ), ਪਟਿਆਲਾ 42.4 ਡਿਗਰੀ (ਆਮ ਨਾਲੋਂ 4.3 ਡਿਗਰੀ ਵੱਧ), ਪਠਾਨਕੋਟ 42.4, ਬਠਿੰਡਾ 42.6 (ਆਮ ਨਾਲੋਂ 2.4 ਡਿਗਰੀ ਵੱਧ), ਗੁਰਦਾਸਪੁਰ 40.0, SBS ਨਗਰ, ਬਰਨਾਲਾ 40.0 (ਆਮ ਨਾਲੋਂ 2.4 ਡਿਗਰੀ ਵੱਧ) 42.4, ਫਿਰੋਜ਼ਪੁਰ 42.2, ਜਲੰਧਰ 41.1 ਡਿਗਰੀ ਰਿਹਾ।

ਇਸ ਦੇ ਨਾਲ ਹੀ ਪੰਜਾਬ ‘ਚ ਘੱਟੋ-ਘੱਟ ਤਾਪਮਾਨ ‘ਚ 1.4 ਡਿਗਰੀ ਦਾ ਵਾਧਾ ਹੋਇਆ ਹੈ, ਜਲੰਧਰ ‘ਚ ਤਾਪਮਾਨ 20.5 ਡਿਗਰੀ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ, SBS ਨਗਰ, ਬਰਨਾਲਾ ਅਤੇ ਫਿਰੋਜ਼ਪੁਰ ਵਰਗੇ ਹੋਰ ਸ਼ਹਿਰਾਂ ‘ਚ ਵੀ ਤਾਪਮਾਨ ‘ਚ ਵਾਧਾ ਹੋਇਆ ਹੈ।

ਚੰਡੀਗੜ੍ਹ ‘ਚ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਬੁੱਧਵਾਰ ਪੰਜਾਬ ‘ਚ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਅਤੇ ਅਗਲੇ 5 ਤੋਂ 7 ਦਿਨਾਂ ਤੱਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮਾਲਵਾ ਖੇਤਰ ਖਾਸ ਤੌਰ ‘ਤੇ ਪ੍ਰਭਾਵਿਤ ਹੋਵੇਗਾ ਅਤੇ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

 

Leave a Reply

Your email address will not be published. Required fields are marked *