ਪੰਜਾਬ ਦੇ 23 ਜ਼ਿਲਿਆ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਗਣਗੇ CCTV ਕੈਮਰੇ। ਮਾਨਯੋਗ ਪੰਜਾਬ ਸਰਕਾਰ ਨੇ ਸੂਬੇ ਦੇ 18,897 ਸਰਕਾਰੀ ਸਕੂਲਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਨ ਦਾ ਫੈਸਲਾ ਕੀਤਾ ਹੈ। ਸਕੂਲਾਂ ‘ਚ 29 ਫ਼ਰਵਰੀ ਤੱਕ 20 ਹਜ਼ਾਰ ਤੋਂ ਜ਼ਿਆਦਾ CCTV ਕੈਮਰੇ ਲਗਾਏ ਜਾ ਰਹੇ ਹਨ। ਕੈਮਰੇ ਲਗਨ ਨਾਲ ਇਕ ਤੇ ਵਿਦਿਆਰਥੀਆਂ ਤੇ ਨਜ਼ਰ ਰੱਖੀ ਜਾਵੇਗੀ ਤੇ ਦੂਸਰਾ ਅਧਿਆਪਕਾਂ ਦੀ ਹਾਜ਼ਰੀ ਵੀ ਪੂਰੀ ਹੋਵੇਗੀ। ਕੇਂਦਰ ਸਰਕਾਰ ਨੇ 15,327 ਐਲੇਮੈਂਟਰੀ ਤੇ 3570 ਸੈਕੰਡਰੀ ਸਕੂਲਾਂ ਨੂੰ 377.94 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।
ਇਹਨਾਂ ਸਰਕਾਰੀ ਸਕੂਲਾਂ ‘ਚ ਲਗਣਗੇ CCTV ਕੈਮਰੇ, ਅੰਮ੍ਰਿਤਸਰ ‘ਚ 1011 ਐਲੇਮੈਂਟਰੀ ਤੇ 222 ਸੈਕੰਡਰੀ, ਬਰਨਾਲਾ ‘ਚ 205 ਐਲੇਮੈਂਟਰੀ ਤੇ 84 ਸੈਕੰਡਰੀ, ਬਠਿੰਡਾ ‘ਚ 463 ਐਲੇਮੈਂਟਰੀ ਤੇ 194 ਸੈਕੰਡਰੀ, ਫ਼ਰੀਦਕੋਟ ‘ਚ 315 ਐਲੇਮੈਂਟਰੀ ਤੇ 82 ਸੈਕੰਡਰੀ, ਫ਼ਤਹਿਗੜ੍ਹ ‘ਚ 573 ਐਲੇਮੈਂਟਰੀ ਤੇ 77 ਸੈਕੰਡਰੀ, ਫ਼ਿਰੋਜ਼ਪੁਰ ‘ਚ 709 ਐਲੇਮੈਂਟਰੀ ਤੇ 121 ਸੈਕੰਡਰੀ, ਗੁਰਦਾਸਪੂਰ ‘ਚ 1321 ਐਲੇਮੈਂਟਰੀ ਤੇ 196 ਸੈਕੰਡਰੀ, ਹੋਸ਼ਿਆਰਪੂਰ ‘ਚ 1445 ਐਲੇਮੈਂਟਰੀ ਤੇ 258 ਸੈਕੰਡਰੀ, ਜਲੰਧਰ ‘ਚ 1090 ਐਲੇਮੈਂਟਰੀ ਤੇ 270 ਸੈਕੰਡਰੀ, ਕਪੂਰਥਲਾ ‘ਚ 646 ਐਲੇਮੈਂਟਰੀ ਤੇ 130 ਸੈਕੰਡਰੀ, ਲੁਧਿਆਣਾ ‘ਚ 1170 ਐਲੇਮੈਂਟਰੀ ਤੇ 341 ਸੈਕੰਡਰੀ, ਮਲੇਰਕੋਟਲਾ ‘ਚ 230 ਐਲੇਮੈਂਟਰੀ ਤੇ 52 ਸੈਕੰਡਰੀ, ਮਾਨਸਾ ‘ਚ 351 ਐਲੇਮੈਂਟਰੀ ਤੇ 131 ਸੈਕੰਡਰੀ, ਮੋਗਾ ‘ਚ 421 ਐਲੇਮੈਂਟਰੀ ਤੇ 163 ਸੈਕੰਡਰੀ, ਮੋਹਾਲੀ ‘ਚ 534 ਐਲੇਮੈਂਟਰੀ ਤੇ 106 ਸੈਕੰਡਰੀ, ਮੁਕਤਸਰ ‘ਚ 386 ਐਲੇਮੈਂਟਰੀ ਤੇ 159 ਸੈਕੰਡਰੀ, ਨਵਾਂਸ਼ਹਿਰ ‘ਚ 526 ਐਲੇਮੈਂਟਰੀ ਤੇ 102 ਸੈਕੰਡਰੀ, ਪਠਾਨਕੋਟ ‘ਚ 449 ਐਲੇਮੈਂਟਰੀ ਤੇ 78 ਸੈਕੰਡਰੀ, ਪਟਿਆਲਾ ‘ਚ 1101 ਐਲੇਮੈਂਟਰੀ ਤੇ 198 ਸੈਕੰਡਰੀ, ਰੋਪੜ ‘ਚ 693 ਐਲੇਮੈਂਟਰੀ ਤੇ 116 ਸੈਕੰਡਰੀ, ਤਰਨਤਾਰਨ ‘ਚ 590 ਐਲੇਮੈਂਟਰੀ ਤੇ 170 ਸੈਕੰਡਰੀ, ਫਾਜ਼ਿਲਕਾ ‘ਚ 540 ਐਲੇਮੈਂਟਰੀ ਤੇ 150 ਸੈਕੰਡਰੀ, ਸੰਗਰੂਰ ‘ਚ 558 ਐਲੇਮੈਂਟਰੀ ਤੇ 170 ਸੈਕੰਡਰੀ। ਇਹ ਕੈਮਰੇ ਹਾਈ ਟੈਕ ਹੋਣਗੇ ਤੇ ਇਹਨਾਂ ਕੈਮਰਿਆਂ ਅਧੀਨ ਐਲੇਮੈਂਟਰੀ ਅਤੇ ਸੈਕੰਡਰੀ ਦੋਨੋਂ ਸਕੂਲ ਸ਼ਾਮਿਲ ਹੋਣਗੇ।