ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਭਾਰਤ ‘ਚ ਲੋਕਾਂ ਨੂੰ ਧਰਮ ਦੇ ਨਾਂ ‘ਤੇ ਫਿਰਕੂ ਵੰਡੀਆਂ ਪੈਦਾ ਕਰਨ ਲਈ BJP ਦੀ ਆਲੋਚਨਾ ਕੀਤੀ ਅਤੇ BJP ਨੂੰ ਠਿੱਬੀ ਲਾ ਕੇ ਇਸ ਵਾਰ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਾ ਦਿਓ। ਔਜਲਾ ਨੇ ਅੱਜ ਹਲਕਾ ਅਜਨਾਲਾ ਦੇ ਪਿੰਡਾਂ ਜਗਦੇਵ ਖੁਰਦ, ਗੱਗੋਮਾਹਲ, ਪੱਛੀਆਂ ਅਤੇ ਸਹਿੰਸਰਾ ਕਲਾਂ ਵਿਖੇ ਆਪਣੀਆਂ ਚੋਣ ਰੈਲੀਆਂ ਦੌਰਾਨ ਕਹੇ। ਇਸ ਸਮੇਂ ਉਨ੍ਹਾਂ ਨਾਲ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਕੰਵਰ ਪ੍ਰਤਾਪ ਸਿੰਘ ਅਜਨਾਲਾ ਵੀ ਸਨ।
ਇਸ ਦੇ ਨਾਲ ਹੀ ਔਜਲਾ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ AAP ਦੇ ਸ਼ਾਸਨ ‘ਚ ਪੰਜਾਬ ‘ਚ ਕਰਜ਼ੇ ਅਤੇ ਨਸ਼ਿਆਂ ਦੇ ਮੁੱਦੇ ‘ਤੇ ਚਾਨਣਾ ਪਾਇਆ ਕਿ ਪੰਜਾਬ ‘ਚ ਨਸ਼ਾ ਪਹਿਲਾ ਨਾਲੋਂ ਵੀ ਵੱਧ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਜੀ, ਸ੍ਰ ਕੁੰਵਰਪ੍ਰਤਾਪ ਸਿੰਘ, ਸ੍ਰ ਸੁਖਜਿੰਦਰ ਸਿੰਘ ਰੰਧਾਵਾ, ਸਰਪੰਚ ਸ੍ਰ ਲਖਬੀਰ ਸਿੰਘ, ਸ੍ਰ ਪਰਮਬੀਰ ਸਿੰਘ ਚੱਕ ਬਾਲਾ ਅਤੇ ਹੋਰ ਸਥਾਨਕ ਸਿਆਸੀ ਹਸਤੀਆਂ ਅਤੇ ਸਮਰਥਕ ਮੌਜੂਦ ਸਨ।