CBSE 12th Result 2024: ਬੋਰਡ ਪ੍ਰੀਖਿਆ ‘ਚ 87.98% ਵਿਦਿਆਰਥੀ ਪਾਸ, ਲੜਕੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ

CBSE 2024 ਲਈ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਜਿਸ ‘ਚ 87.98 ਪ੍ਰਤੀਸ਼ਤ ਲੜਕੀਆਂ ਅਤੇ ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਹ ਪ੍ਰੀਖਿਆਵਾਂ ਦੇਸ਼ ਦੇ ਵੱਖ-ਵੱਖ ਕੇਂਦਰਾਂ ‘ਤੇ 15 ਫਰਵਰੀ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਗਈਆਂ ਸਨ।

ਜ਼ਿਕਰਯੋਗ, ਵਿਦਿਆਰਥੀ ਅਧਿਕਾਰਤ ਵੈੱਬਸਾਈਟਾਂ ਜਿਵੇਂ ਕਿ cbse.gov.in, cbseresults.nic.in, results.digilocker.gov.in ਅਤੇ umang.gov.in ‘ਤੇ ਆਪਣੇ ਰੋਲ ਨੰਬਰਾਂ ਦੀ ਵਰਤੋਂ ਕਰਕੇ ਆਪਣੀਆਂ ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ।

ਇਸ ਦੇ ਨਾਲ ਹੀ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ 84.67 ਪ੍ਰਤੀਸ਼ਤ ਦੇ ਮੁਕਾਬਲੇ 85.12 ਪ੍ਰਤੀਸ਼ਤ ਹੈ, ਜਦੋਂ ਕਿ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 91.52 ਪ੍ਰਤੀਸ਼ਤ ਹੈ। ਜ਼ਿਕਰਯੋਗ ਤ੍ਰਿਵੇਂਦਰਮ ਖੇਤਰ ਵਿੱਚ ਸਭ ਤੋਂ ਵੱਧ 99.91 ਪ੍ਰਤੀਸ਼ਤ ਪਾਸ ਪ੍ਰਤੀਸ਼ਤਤਾ ਰਹੀ, ਵਿਜੇਵਾੜਾ 99.04 ਪ੍ਰਤੀਸ਼ਤ ਅਤੇ ਚੇਨਈ 98.47 ਪ੍ਰਤੀਸ਼ਤ ਦੇ ਨਾਲ ਦੂਜੇ ਨੰਬਰ ‘ਤੇ ਹੈ।

 

Leave a Reply

Your email address will not be published. Required fields are marked *