ਜੋਨ-1, ਥਾਣਾ ਹਕੀਮਾਂ ਵੱਲੋਂ ਗਨ ਪੁਆਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਚੌਥਾ ਸਾਥੀ ਗ੍ਰਿਫ਼ਤਾਰ

ਸਾਹਿਲ ਗੜ੍ਹਦੀਲਾ ਵਾਸੀ ਗੁੱਜਰਪੁਰਾ ਅੰਮ੍ਰਿਤਸਰ ਨੂੰ ਸਬ ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫਸਰ ਥਾਣਾ ਗੇਟ ਹਕੀਮਾਂ ਦੀ ਪੁਲਿਸ ਦੀ ਪੁਲਿਸ ਨੇ ਮੁਕਦਮਾ ਨੰਬਰ 80/24 ਜੁਰਮ ਅਸਲਾ ਐਕਟ, ਥਾਣਾ ਗੇਟ ਹਕੀਮਾ,ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਦੇ ਮੁੱਖ ਸਰਗਨਾ ਪ੍ਰਦੀਪ ਕੁਮਾਰ ਨੂੰ ਇਸ ਤੇ ਦੋ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਕਾਬੂ ਕਰਕੇ ਇਨ੍ਹਾਂ ਪਾਸੋਂ ਤਿੰਨ 0.32 ਬੋਰ ਦੇ ਪਿਸਤੌਲ ਅਤੇ ਇੱਕ 0.315 ਦੇਸੀ ਕੱਟਾ (ਬੰਦੂਕ ਪੁਆਇੰਟ ਖੋਹਣ ਵਾਲਾ ਗਿਰੋਹ) ਬਰਾਮਦ ਕੀਤਾ ਗਿਆ ਸੀ।

ਇਸ ਮੁਕਦਮੇ ‘ਚ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਗਿਣਤੀ ਹੁਣ ਕੁਲ 4 ਹੋ ਗਈ ਹੈ। ਇਹ ਗੱਲ ਵਰਨਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀ ਜੁਝਾਰ ਗਿਰੋਹ ਦਾ ਮੈਬਰ ਹੈ। ਇਹ ਸਿਮਰਨਜੀਤ ਸਿੰਘ ਉਰਫ ਜੁਝਾਰ ਦੁਆਰਾ ਕੌਂਸਲਰ ਅਮਰੀਕ ਸਿੰਘ ਉਰਫ ਬਿੱਟਾ (ਮੁਕਦਮਾ ਨੰਬਰ 254/20 ਥਾਣਾ ਮਕਬੂਲਪੁਰਾ, ਜੁਰਮ 307 IPC ਅਤੇ ਆਰਮਜ਼ ਐਕਟ) ਦੀ ਸੁਪਾਰੀ ਕਿਲਿੰਗ (ਹੱਤਿਆ) ਦੀ ਕੋਸ਼ਿਸ਼ ਲਈ ਸਹਿਯੋਗੀ ਸੰਨੀ ਵੈਲਡਿੰਗ ਦੇ ਨਾਲ ਵੀ ਜ਼ਿੰਮੇਵਾਰ ਸੀ।

 

Leave a Reply

Your email address will not be published. Required fields are marked *