ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਅਟਾਰੀ ‘ਚ ਮੀਟਿੰਗ ਦੌਰਾਨ ਪਿਛਲੇ 7 ਸਾਲਾਂ ‘ਚ ਅੰਮ੍ਰਿਤਸਰ ਨੂੰ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ, ਸੜਕਾਂ, ਹਾਈਵੇਅ, ਰੁਜ਼ਗਾਰ, ਵਪਾਰ ਅਤੇ ਸੈਰ-ਸਪਾਟੇ ਦੇ ਖੇਤਰਾਂ ‘ਚ ਅੱਗੇ ਲਿਜਾਣ ਲਈ ਹਰ ਸੰਭਵ ਯਤਨ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਹੋਰ ਵਿਕਾਸ ਲਈ ਲਗਾਤਾਰ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ।
ਜ਼ਿਕਰਯੋਗ ਗੁਰਜੀਤ ਔਜਲਾ ਨੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ‘ਚ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, 14 ਪਰਿਵਾਰਾਂ ਨੇ AAP ਤੋਂ ਕਾਂਗਰਸ ਦਾ ਪੱਲਾ ਫੜਿਆ। ਇਸ ਮੀਟਿੰਗ ‘ਚ ਸਾਬਕਾ ਸਰਪੰਚ ਸ਼੍ਰੀ ਕਰਮ ਸਿੰਘ, ਸਰਪੰਚ ਸ਼੍ਰੀ ਸੰਤੋਖ ਸਿੰਘ ਜੇਠੂਵਾਲ, ਸਾਬਕਾ ਸਰਪੰਚ ਸ਼੍ਰੀ ਸਤਨਾਮ ਸਿੰਘ, ਨੰਬਰਦਾਰ ਸ਼੍ਰੀ ਰਸ਼ਪਾਲ ਸਿੰਘ, ਮੈਂਬਰ ਪੰਚਾਇਤ ਸ਼੍ਰੀ ਰਮੇਸ਼ ਕੁਮਾਰ, ਮੈਂਬਰ ਪੰਚਾਇਤ ਸ਼੍ਰੀ ਲਾਭ ਸਿੰਘ, ਸ਼੍ਰੀ ਹਰਭਜਨ ਸਿੰਘ, ਸ਼੍ਰੀ ਸਵਿੰਦਰ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।