ਪੰਜਾਬੀ ਯੂਨੀਵਰਸਿਟੀ ‘ਚ ਵਾਹਨ ਚਾਲਕਾਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜਿਸ ‘ਚ ਦੋਪਹੀਆ ਵਾਹਨਾਂ ਦੀ ਟ੍ਰਿਪਲ ਰਾਈਡਿੰਗ ’ਤੇ ਪਾਬੰਦੀ ਲਗਾਉਣ ਦੇ ਨਾਲ ਕੈਂਪਸ ‘ਚ 30 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਿਮਿਟ ਵੀ ਤੈਅ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟ੍ਰਿਪਲ ਰਾਈਡਿੰਗ ਵਾਲੇ ਨੂੰ ਪਹਿਲੀ ਵਾਰ ‘ਚ ਚਿਤਾਵਨੀ, ਦੂਸਰੀ ਵਾਰ ਜੁਰਮਾਨਾ ਅਤੇ ਤੀਸਰੀ ਵਾਰ ਗਲਤੀ ਦੁਹਰਾਉਣ ਵਾਲੇ ਖ਼ਿਲਾਫ਼ ਪ੍ਰਸ਼ਾਸਨਿਕ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਕੈਂਪਸ ‘ਚ ਦੋ ਪਹੀਆ ਵਾਹਨਾਂ ਦੀ ਵਰਤੋਂ ਲਈ ਕੀਤੇ ਗਏ ਦਿਸ਼ਾ ਨਿਰਦੇਸ਼ਾਂ ‘ਚ ਦੱਸਿਆ ਗਿਆ ਹੈ ਕਿ ਕੈਂਪਸ ਅੰਦਰ ਟ੍ਰਿਪਲ ਰਾਈਡਿੰਗ ਨੂੰ ਪਿਛਲੇ ਸਮੇਂ ਦੌਰਾਨ ਸੜਕ ਹਾਦਸੇ ਦਾ ਕਾਰਨ ਪਾਇਆ ਗਿਆ ਹੈ। ਇਸ ਲਈ ਯੂਨੀਵਰਸਿਟੀ ਕੈਂਪਸ ‘ਚ ਟ੍ਰਿਪਲ ਰਾਈਡਿੰਗ ਪੂਰਨ ਰੂਪ ਨਾਲ ਬੰਦ ਕੀਤੀ ਹੈ।
ਇਸ ਤੋਂ ਇਲਾਵਾ ਟ੍ਰਿਪਲ ਰਾਈਡਿੰਗ ‘ਤੇ ਪਾਬੰਦੀ ਦਾ ਉਦੇਸ਼ ਸੜਕ ਹਾਦਸਿਆਂ ਨੂੰ ਰੋਕਣਾ ਹੈ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਕਰਮਚਾਰੀ, ਅਧਿਕਾਰੀ ਜਾਂ ਕੈਂਪਸ ‘ਚ ਰਹਿਣ ਵਾਲੇ ਆਦਿ ਲਈ ਵੀ ਟ੍ਰਿਪਲ ਰਾਈਡਿੰਗ ਦੀ ਸਖ਼ਤ ਮਨਾਹੀ ਹੈ।