RBI ਨੇ ਘੋਸ਼ਣਾ ਕੀਤੀ ਹੈ ਕਿ 2000 ਰੁਪਏ ਦੇ ਪੁਰਾਣੇ ਨੋਟਾਂ ‘ਚੋਂ 97.76% ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ, ਜਿਸ ਨਾਲ ਇਨ੍ਹਾਂ ਨੋਟਾਂ ‘ਚੋਂ ਸਿਰਫ 7961 ਕਰੋੜ ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ ਹਨ। 19 ਮਈ, 2023 ਨੂੰ, RBI ਨੇ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ, ਜਿਨ੍ਹਾਂ ਦੀ ਮਾਰਕੀਟ ‘ਚ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ।
ਜ਼ਿਕਰਯੋਗ 30 ਅਪ੍ਰੈਲ, 2024 ਤੱਕ, 2000 ਰੁਪਏ ਦੇ ਸਿਰਫ 7961 ਕਰੋੜ ਰੁਪਏ ਦੇ ਨੋਟ ਹੀ ਪ੍ਰਚਲਨ ਵਿੱਚ ਬਚੇ ਹਨ। ਇਸ ਦੇ ਬਾਵਜੂਦ, RBI ਪੁਸ਼ਟੀ ਕਰਦਾ ਹੈ ਕਿ 2000 ਰੁਪਏ ਦਾ ਨੋਟ ਅਜੇ ਵੀ ਵੈਧ ਹੈ ਅਤੇ ਵਿਅਕਤੀ ਦੇਸ਼ ਭਰ ਵਿੱਚ 19 RBI ਦਫ਼ਤਰਾਂ ‘ਚ ਹੋਰ ਨੋਟਾਂ ਲਈ ਜਮ੍ਹਾਂ ਕਰ ਸਕਦੇ ਹਨ ਜਾਂ ਬਦਲ ਸਕਦੇ ਹਨ।
ਇਸ ਤੋਂ ਇਲਾਵਾ ਨਵੰਬਰ 2016 ‘ਚ 1000 ਅਤੇ 500 ਰੁਪਏ ਦੇ ਨੋਟਾਂ ਦੇ ਨੋਟਬੰਦੀ ਤੋਂ ਬਾਅਦ, ਆਰਬੀਆਈ ਨੇ 2000 ਰੁਪਏ ਦੇ ਨੋਟ ਪੇਸ਼ ਕੀਤੇ। ਲੋਕ ਇਨ੍ਹਾਂ ਨੋਟਾਂ ਨੂੰ ਇੰਡੀਆ ਪੋਸਟ ਰਾਹੀਂ ਕਿਸੇ ਵੀ ਆਰਬੀਆਈ ਦਫ਼ਤਰ ਨੂੰ ਭੇਜ ਸਕਦੇ ਹਨ ਅਤੇ ਆਪਣੇ ਬੈਂਕ ਖਾਤਿਆਂ ਵਿੱਚ ਬਰਾਬਰ ਦੀ ਰਕਮ ਜਮ੍ਹਾਂ ਕਰ ਸਕਦੇ ਹਨ।