ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਦਲਬੀਰ ਗੋਲਡੀ ਨੇ ਫੜਿਆ ‘AAP’ ਦਾ ਪੱਲਾ, CM ਮਾਨ ਨੇ ਕੀਤਾ ਨਿੱਘਾ ਸਵਾਗਤ

ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸ ਨੂੰ ਝੱਟਕਾ ਲੱਗਾ ਹੈ ਕਿਉੰਕਿ ਦਲਵੀਰ ਗੋਲਡੀ ਨੇ ਅੱਜ AAP ਦਾ ਪੱਲਾ ਫੜ ਲਿਆ ਹੈ। CM ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਨੇ ਬੜੀ ਮੁਸ਼ਕਲ ਨਾਲ ਕਾਂਗਰਸ ‘ਚ ਜਗ੍ਹਾ ਬਣਾਈ ਪਰ ਜਿਥੇ ਮੌਕਾ ਮਿਲਿਆ ਉਥੇ ਉਨ੍ਹਾਂ ਨੂੰ ਫਿਰ ਥੱਲੇ ਚੁੱਕ ਕੇ ਮਾਰਿਆ, ਫਿਰ ਦਿਲ ਟੁੱਟ ਜਾਂਦਾ ਹੈ। ਜ਼ਿਕਰਯੋਗ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ‘ਚ ਕੋਈ ਹਾਈਕਮਾਂਡ ਜਾਂ ਬੌਸ ਕਲਚਰ ਨਹੀਂ ਹੈ, ਅਸੀਂ ਤਾਂ ਛੋਟੇ-ਵੱਡੇ ਭਰਾ ਹਾਂ।

ਇਸ ਦੇ ਨਾਲ ਹੀ CM ਨੇ ਕਿਹਾ ਕਿ ਜਿਹੜਾ ਮੇਰੇ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਮੈ ਉਨ੍ਹਾਂ ਨੂੰ ਜ਼ਰੂਰ ਮੌਕਾ ਦਿਆਂਗਾ। ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ CM ਮਾਨ ਦੇ ਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਦਲਬੀਰ ਗੋਲਡੀ ਨੇ CM ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਹੜਾ ਉਨ੍ਹਾਂ ਦੇ ਖਿਲਾਫ ਲੜਿਆ, ਉਸ ਨੂੰ ਆਪਣੇ ਬਰਾਬਰ ਬਿਠਾ ਕੇ ਉਨ੍ਹਾਂ ਛੋਟੇ ਭਰਾ ਦਾ ਦਰਜਾ ਦਿੱਤਾ।

ਉਨ੍ਹਾਂ ਕਿਹਾ ਕਿ ਜੇ ਨੌਜਵਾਨ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਜਨੀਤੀ ‘ਚ ਆਉਣਾ ਪੈਣਾ ਹੈ ਤੇ AAP ‘ਚ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਮੈਂ ਉਥੋਂ ਛੱਡਿਆ ਨਹੀਂ ਉਨ੍ਹਾਂ ਮੈਨੂੰ ਕੱਢਿਆ ਹੈ। ਮੈਂ ਮਿਹਨਤ ਇੰਨੀ ਕੀਤੀ ਤੇ ਟਿਕਟਾਂ 2 ਢਾਈ ਸਾਲ ਤੋਂ ਆਇਆਂ ਨੂੰ ਦੇ ਦਿੱਤੀਆਂ। 2002 ‘ਚ ਵੀ ਮੈਨੂੰ ਧੱਕੇ ਨਾਲ ਜ਼ਿਮਨੀ ਚੋਣ ਲੜਾਈ ਗਈ। ਸਾਰੇ ਕੰਮ ਕਰਾਏ ਤੇ ਟਿਕਟ ਦੇਣ ਦਾ ਭਰੋਸਾ ਦਿੱਤਾ। ਇਸ ਵਾਰ ਵੀ ਮੈਂ ਤੇ ਮੇਰੀ ਪਤਨੀ ਨੇ ਅਪਲਾਈ ਕੀਤਾ ਤੇ ਜੇ ਤੁਹਾਨੂੰ ਪਤਾ ਸੀ ਕਿ ਤੁਸੀਂ ਟਿਕਟ ਨਹੀਂ ਦੇਣੀ ਸੀ ਪਹਿਲਾਂ ਹੀ ਤੈਅ ਸੀ ਤਾਂ ਕਿਹਾ ਕਿਉਂ ਸੀ। ਅਸੀਂ ਕੋਈ ਟਿਕਟ ਦੇ ਭੁੱਖੇ ਨਹੀਂ ਪਰ ਆਤਮ-ਸਨਮਾਨ ਦੀ ਗੱਲ ਹੈ।

 

Leave a Reply

Your email address will not be published. Required fields are marked *