ਦਿੱਲੀ ਦੇ CM ਅਰਵਿੰਦ ਕੇਜਰੀਵਾਲ, ਜੋ ਇਸ ਸਮੇਂ ਜੇਲ੍ਹ ‘ਚ ਹਨ, ਉਸ ਨੇ ਆਪਣੇ ਸ਼ੂਗਰ ਲੈਵਲ ਅਤੇ ਇਨਸੁਲਿਨ ਦੀ ਕਮੀ ਦੇ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ‘ਚ CM ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਵਿੱਚ ਤਿਹਾੜ ਪ੍ਰਸ਼ਾਸਨ ਦਾ ਬਿਆਨ ਪੜ੍ਹਿਆ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਬਿਆਨ ਪੜ੍ਹ ਕੇ ਦੁੱਖ ਹੋਇਆ, ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਦੋਵੇਂ ਬਿਆਨ ਝੂਠੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ।
ਇਸ ਤੋਂ ਇਲਾਵਾ CM ਨੇ ਕਿਹਾ ਕਿ ਜਦੋਂ ਮੈਂ ਡਾਕਟਰ ਨੂੰ ਗਲੂਕੋ ਮੀਟਰ ਰੀਡਿੰਗ ਦਿਖਾਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਦਿਨ ‘ਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ। ਸ਼ੁਗਰ 250 ਤੋਂ 320 ਦੇ ਵਿਚਕਾਰ ਜਾ ਰਹੀ ਹੈ। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਏਮਜ਼ ਦੇ ਇੱਕ ਸੀਨੀਅਰ ਡਾਕਟਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਬਿਆਨ ਦਾ ਖੰਡਨ ਕੀਤਾ, ਉਨ੍ਹਾਂ ਦੀ ਸਿਹਤ ਬਾਰੇ ਸਲਾਹ ਦਿੱਤੀ ਸੀ। ਉਨ੍ਹਾਂ ਪ੍ਰਸ਼ਾਸਨ ’ਤੇ ਸਿਆਸੀ ਦਬਾਅ ਹੇਠ ਝੂਠ ਬੋਲਣ ਦਾ ਦੋਸ਼ ਲਾਇਆ।