ਅਪ੍ਰੈਲ ਦੇ ਦੂਜੇ ਹਫਤੇ ਭਾਰਤ ‘ਚ ਮੌਸਮ ਲਗਾਤਾਰ ਬਦਲ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਅੱਧੇ ਦੇਸ਼ ‘ਚ ਪਿਛਲੇ ਦੋ ਦਿਨਾਂ ਤੋਂ ਮੌਸਮ ਸੁਹਾਵਣਾ ਹੋ ਗਿਆ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਐਤਵਾਰ ਨੂੰ ਕੁਝ ਇਲਾਕਿਆਂ ‘ਚ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ ਅਤੇ ਮੌਸਮ ਵਿਭਾਗ ਨੇ ਸੋਮਵਾਰ ਨੂੰ ਦਿੱਲੀ ਸਮੇਤ ਕਈ ਰਾਜਾਂ ‘ਚ ਬੱਦਲ ਛਾਏ ਰਹਿਣ ਅਤੇ ਬਾਰਿਸ਼ ਲਈ ਅਲਰਟ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਰੋਹਤਾਂਗ ਸਮੇਤ ਕਈ ਥਾਵਾਂ ‘ਤੇ ਬਰਫਬਾਰੀ ਵੀ ਹੋਈ ਹੈ, ਜਿਸ ਨਾਲ ਮਨਾਲੀ ‘ਚ ਤਾਪਮਾਨ ਪ੍ਰਭਾਵਿਤ ਹੋਇਆ ਹੈ। ਸੈਲਾਨੀ ਬਰਫਬਾਰੀ ਦਾ ਲੁਤਫ਼ ਉਠਾ ਰਹੇ ਹਨ ਪਰ ਕਈਆਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ 15 ਤੋਂ ਵੱਧ ਰਾਜਾਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਪੱਛਮੀ ਹਿਮਾਲਿਆ ‘ਚ ਬਰਫ਼ਬਾਰੀ ਅਤੇ ਕੁਝ ਖੇਤਰਾਂ ‘ਚ ਗਰਜ ਨਾਲ ਤੂਫ਼ਾਨ ਦੀ ਸੰਭਾਵਨਾ ਹੈ।