ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਅਤੇ ਵੋਟਰਾਂ ਨਾਲ ਖੋਖਲੇ ਵਾਅਦੇ ਕਰਨ ਵਾਲਾ ਖੋਖਲਾ ਮੈਨੀਫੈਸਟੋ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੈ ਕਿ ਉਹ ਔਰਤਾਂ ਲਈ 72,000 ਰੁਪਏ ਸਲਾਨਾ ਦੇਣ ਦੇ ਵਾਅਦੇ ਵਰਗੇ ਬੇਵਕੂਫ਼ ਵਾਅਦੇ ਕਰ ਚੁੱਕੇ ਹਨ। ਚੁੱਘ ਨੇ ਮੋਦੀ ਸਰਕਾਰ ਅਧੀਨ ਹੋਈ ਆਰਥਿਕ ਤਰੱਕੀ ਨੂੰ ਉਜਾਗਰ ਕੀਤਾ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਭਰੋਸੇਯੋਗਤਾ ਦੀ ਘਾਟ ਦੱਸਦਿਆਂ ਖਾਰਜ ਕਰ ਦਿੱਤਾ।
ਇਸ ਤੋਂ ਇਲਾਵਾ ਉਸਨੇ ਮੈਨੀਫੈਸਟੋ ਦੀਆਂ ਤਸਵੀਰਾਂ ਦੀ ਪ੍ਰਮਾਣਿਕਤਾ ‘ਤੇ ਵੀ ਸਵਾਲ ਉਠਾਏ, ਇਸ ਦੇ ਨਾਲ ਹੀ ਉਨ੍ਹਾਂ ਇਹ ਸੁਝਾਅ ਦਿੱਤਾ ਕਿ ਇਹ ਵਿਦੇਸ਼ਾਂ ‘ਚ ਛਾਪੀਆਂ ਗਈਆਂ ਹੋ ਸਕਦੀਆਂ ਹਨ। ਜ਼ਿਕਰਯੋਗ, ਚੁੱਘ ਨੇ ਭਰੋਸਾ ਜਤਾਇਆ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਮਜ਼ਬੂਤ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।