‘ਤੁਸੀਂ ਸਾਰੇ ਆਪਣਾ ਖਿਆਲ ਰੱਖੋ, ਜਲਦ ਹੀ ਬਾਹਰ ਮਿਲਾਂਗੇ ਲਵ ਯੂ ਆਲ’, ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਤੋਂ ਲਿਖੀ ਚਿੱਠੀ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸ ਸਮੇਂ ਦਿੱਲੀ ਸ਼ਰਾਬ ਘੁਟਾਲੇ ‘ਚ ਜੇਲ੍ਹ ਵਿੱਚ ਬੰਦ ਹਨ। ਇਸਦੇ ਨਾਲ ਹੀ ਜੇਲ੍ਹ ਤੋਂ ਉਸ ਨੇ ਜਨਤਾ ਨੂੰ ਪੱਤਰ ਲਿੱਖ ਕੇ ਜਲਦੀ ਰਿਹਾਅ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਜ਼ਿਕਰਯੋਗ, ਸਿਸੋਦੀਆ ਨੇ ਲਿਖਿਆ ਕਿ ਇਕ ਸਾਲ ‘ਚ ਮੈਨੂੰ ਸਾਰਿਆਂ ਦੀ ਯਾਦ ਆਈ, ਉਸਨੇ ਮਿਆਰੀ ਸਿੱਖਿਆ ਅਤੇ ਸਕੂਲਾਂ ਲਈ ਕੰਮ ਕਰਨ ਦੇ ਸਮੂਹਿਕ ਯਤਨਾਂ ਦੀ ਤੁਲਨਾ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਦਿਖਾਈ ਗਈ ਏਕਤਾ ਨਾਲ ਕੀਤੀ ਹੈ।

ਜ਼ਿਕਰਯੋਗ, ਸਿਸੋਦੀਆ ਨੇ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਵਰਗੀਆਂ ਪ੍ਰਭਾਵਸ਼ਾਲੀ ਹਸਤੀਆਂ ਦੀ ਕੈਦ ਨੂੰ ਉਜਾਗਰ ਕਰਦੇ ਹੋਏ ਸਿੱਖਿਆ ਦੇ ਮਹੱਤਵ ਅਤੇ ਭਾਰਤ ‘ਤੇ ਬ੍ਰਿਟਿਸ਼ ਸ਼ਾਸਨ ਦੇ ਪ੍ਰਭਾਵ ‘ਤੇ ਜ਼ੋਰ ਦਿੱਤਾ। ਜੇਲ੍ਹ ‘ਚ ਰਹਿ ਕੇ ਮੇਰੇ ਲਈ ਤੁਹਾਡਾ ਪਿਆਰ ਵਧਿਆ ਹੈ। ਮੇਰੀ ਪਤੀ ਦਾ ਤੁਸੀਂ ਲੋਕਾਂ ਨੇ ਬਹੁਤ ਧਿਆਨ ਰੱਖਿਆ। ਤੀਮਾ ਸਾਰਿਆਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ, ਤੁਸੀਂ ਸਾਰੇ ਆਪਣਾ ਖਿਆਲ ਰੱਖੋ, ਜਲਦ ਬਾਹਰ ਮਿਲਾਂਗੇ, ਲਵ ਯੂ ਆਲ!

ਇਸ ਤੋਂ ਇਲਾਵਾ ਉਨ੍ਹਾਂ ਨੇ ਕੇਜਰੀਵਾਲ ਦੀ ਅਗਵਾਈ ‘ਚ ਦਿੱਲੀ ‘ਚ ਸਿੱਖਿਆ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਜੇਲ੍ਹ ‘ਚ ਉਨ੍ਹਾਂ ਨੂੰ ਮਿਲੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ। ਹਾਲ ਹੀ ‘ਚ ਜੇਲ ‘ਚ ਬੰਦ ਕੇਜਰੀਵਾਲ ਨੇ ਆਪਣੀ ਪਤਨੀ ਅਤੇ ਜਨਤਾ ਨੂੰ ਸੰਦੇਸ਼ ਵੀ ਦਿੱਤਾ ਹੈ।

Leave a Reply

Your email address will not be published. Required fields are marked *