ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਮਾਤ 5ਵੀਂ, 8ਵੀਂ,10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰਿਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਪੰਜਵੀਂ ਜਮਾਤ ਦੀ ਸਾਲਾਨਾ ਪ੍ਰਿਖਿਆ 7 ਮਾਰਚ 2024 ਤੋਂ 14 ਮਾਰਚ 2024 ਤੱਕ ਹੋਣਗੀਆਂ।
ਅਠਵੀਂ ਜਮਾਤ ਦੀਆਂ ਪ੍ਰਿਖਿਆਵਾਂ 7 ਮਾਰਚ ਤੋਂ 27 ਮਾਰਚ 2024 ਤੱਕ ਕ੍ਰਮਵਾਰ ਸੈਲਫ ਪ੍ਰਿਖਿਆਵਾਂ ਕੇਂਦਰਾਂ ਅਤੇ ਬੋਰਡ ਵਲੋਂ ਸਥਾਪਿਤ ਕੀਤੇ ਪ੍ਰਿਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਦਸਵੀਂ ਜਮਾਤ ਦੀ ਪ੍ਰਿਖਿਆ ਮਿਤੀ 13 ਫਰਵਰੀ ਤੋਂ 6 ਮਾਰਚ 2024 ਤੱਕ ਹੋਣਗੀਆਂ। ਇਸ ਤਰਾਂ ਹੀ ਬਾਰਵੀਂ ਜਮਾਤ ਦੀਆਂ ਪ੍ਰਿਖਿਆਵਾਂ ਮਿਤੀ 13 ਫਰਵਰੀ ਤੋਂ 30 ਮਾਰਚ ਤੱਕ ਕਰਵਾਇਆਂ ਜਾਣਗੀਆਂ।
ਇਨ੍ਹਾਂ ਜਮਾਤਾਂ ਦੇ ਇਮਤਿਹਾਨ ਦਾ ਸਮੇਂ ਸਵੇਰ ਦਾ ਹੋਵੇਗਾ। ਪੰਜਵੀਂ ਜਮਾਤ ਦੇ ਇਮਤਿਹਾਨ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ ਤੇ ਅਠਵੀਂ, ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨ 11 ਵਜੇ ਤੋਂ ਸ਼ੁਰੂ ਹੋਣਗੇ।