ਚਿੰਨਾਸਵਾਮੀ ਸਟੇਡੀਅਮ ‘ਚ ਮੰਗਲਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ IPL ਮੈਚ ਖੇਡਿਆ ਗਿਆ। ਇਸ ਮੈਚ ‘ਚ RCB ਦੇ ਕਪਤਾਨ ਫਾਫ ਡੂ ਪਲੇਸਿਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਨੇ ਇਸੇ ਸਟੇਡੀਅਮ ‘ਚ ਆਪਣਾ 100ਵਾਂ T-20 ਮੈਚ ਖੇਡ ਕੇ ਇਤਿਹਾਸ ਰੱਚ ਦਿੱਤਾ ਹੈ, ਇਸ ਦੇ ਨਾਲ ਹੀ ਵਿਰਾਟ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਜ਼ਿਕਰਯੋਗ, ਕੋਹਲੀ ਕਿਸੇ ਵੀ ਮੈਦਾਨ ‘ਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ 15ਵੇਂ ਖਿਡਾਰੀ ਹਨ, ਢਾਕਾ ਦੇ ਸ਼ੇਰੇ-ਏ-ਬੰਗਲਾ ਸਟੇਡੀਅਮ ‘ਚ 11 ਬੰਗਲਾਦੇਸ਼ੀ ਖਿਡਾਰੀਆਂ ਨੇ ਇਸ ਨੂੰ ਹਾਸਲ ਕੀਤਾ ਹੈ। ਸੂਚੀ ‘ਚ ਸ਼ਾਮਲ ਹੋਰ ਭਾਰਤੀ ਖਿਡਾਰੀਆਂ ‘ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ 80 ਮੈਚਾਂ ਨਾਲ ਰੋਹਿਤ ਸ਼ਰਮਾ ਅਤੇ ਚੇਨਈ ਦੇ ਚੇਪੌਕ ਸਟੇਡੀਅਮ ‘ਚ 69 ਮੈਚਾਂ ਦੇ ਨਾਲ MS ਧੋਨੀ ਸ਼ਾਮਲ ਹਨ।
ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ IPL ‘ਚ ਭਾਰਤ ਲਈ 117 T-20 ਅਤੇ RCB ਲਈ 241 ਮੈਚ ਖੇਡੇ ਹਨ। ਕੋਹਲੀ ਨੇ ਭਾਰਤ ਲਈ 51.76 ਦੀ ਔਸਤ ਨਾਲ 4037 ਦੌੜਾਂ ਬਣਾਈਆਂ ਹਨ ਅਤੇ IPL ‘ਚ 37.79 ਦੀ ਔਸਤ ਨਾਲ 7444 ਦੌੜਾਂ ਬਣਾਈਆਂ ਹਨ। ਜ਼ਿਕਰਯੋਗ, ਕੋਹਲੀ ਦੇ 8 ਸੈਂਕੜੇ ਹਨ ਅਤੇ T-20 ਮੈਚਾਂ ‘ਚ 89 ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਹਨ।