ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲ ਤੱਕ ਰਾਜ ਸਭਾ ‘ਚ ਸੇਵਾ ਕਰਨ ਤੋਂ ਬਾਅਦ ਅੱਜ ਰਿਟਾਇਰ ਹੋ ਰਹੇ ਹਨ। ਉਹ 1991 ‘ਚ ਰਾਜ ਸਭਾ ‘ਚ ਦਾਖਲ ਹੋਣ ਵਾਲੇ ਅਸਾਮ ਤੋਂ ਪਹਿਲੇ ਵਿਅਕਤੀ ਸਨ ਅਤੇ 2019 ‘ਚ ਛੇਵੀਂ ਅਤੇ ਆਖਰੀ ਵਾਰ ਰਾਜਸਥਾਨ ਦੀ ਨੁਮਾਇੰਦਗੀ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਇੱਕ ਪੱਤਰ ‘ਚ ਸਿੰਘ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ, ਤੁਹਾਡੇ ਰਿਟਾਇਰਮੈਂਟ ਤੋਂ ਇਕ ਯੁਗ ਦਾ ਅੰਤ ਹੋ ਗਿਆ ਹੈ। ਸੰਸਦ ਨੂੰ ਤੁਹਾਡੇ ਗਿਆਨ ਤੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ।
ਰਾਜ ਸਭਾ ‘ਚ 54 ਸੰਸਦ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ‘ਚ ਖ਼ਤਮ ਹੋ ਰਿਹਾ ਹੈ, ਇਨ੍ਹਾਂ ‘ਚੋਂ 9 ਕੇਂਦਰੀ ਮੰਤਰੀਆਂ ਸਮੇਤ 49 ਸੰਸਦ ਸਦਨ ਤੋਂ ਰਿਟਾਇਰ ਹੋਏ। ਮਨਮੋਹਨ ਸਿੰਘ ਦਾ ਕਾਰਜਕਾਲ ਵੀ ਅੱਜ ਖ਼ਤਮ ਹੋ ਰਿਹਾ ਹੈ ਅਤੇ ਸੋਨੀਆ ਗਾਂਧੀ ਉਨ੍ਹਾਂ ਦੀ ਥਾਂ ਰਾਜ ਸਭਾ ‘ਚ ਸ਼ਾਮਲ ਹੋਵੇਗੀ। ਇਸ ਦੌਰਾਨ ਮਲਿਕਾਰੁਜਨ ਖੜਗੇ ਇੱਕ ਪੱਤਰ ‘ਚ ਲਿੱਖਿਆ, ਸਿੰਘ ਦੀ ਦੇਸ਼ ਪ੍ਰਤੀ ਸੇਵਾ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸੇਵਾਮੁਕਤੀ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ। ਸਿੰਘ ਨੇ ਆਰਥਿਕ ਨੀਤੀਆਂ ਨੂੰ ਲਾਗੂ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਖੇਤਰਾਂ ਨੂੰ ਫਾਇਦਾ ਹੋਇਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਤੁਹਾਨੂੰ ਹਮੇਸ਼ਾ ਮੱਧ ਵਰਗ ਅਤੇ ਅਭਿਲਾਸ਼ਾਵਾਂ ਵਾਲੇ ਨੌਜਵਾਨਾਂ ਲਈ ਇੱਕ ਨਾਇਕ ਦੇ ਰੂਪ ‘ਚ ਦੇਖਿਆ ਜਾਵੇਗਾ, ਨਾਲ ਹੀ ਤੁਸੀਂ ਕਾਰੋਬਾਰੀਆਂ ਅਤੇ ਉੱਦਮੀਆਂ ਲਈ ਇੱਕ ਰੋਲ ਮਾਡਲ ਹੋ। ਜ਼ਿਕਰਯੋਗ, ਤੁਹਾਨੂੰ ਉਨ੍ਹਾਂ ਸਾਰੇ ਗਰੀਬ ਵਿਅਕਤੀਆਂ ਲਈ ਮਾਰਗਦਰਸ਼ਕ ਸ਼ਖਸੀਅਤ ਵਜੋਂ ਜਾਣਿਆ ਜਾਵੇਗਾ ਜੋ ਤੁਹਾਡੀਆਂ ਨੀਤੀਆਂ ਕਾਰਨ ਗਰੀਬੀ ਤੋਂ ਬਾਹਰ ਨਿਕਲੇ ਹਨ।