ਕੰਗਨਾ ਰਣੌਤ ਬਾਰੇ ਵਿਵਾਦਤ ਪੋਸਟ ਨੂੰ ਲੈ ਕੇ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਜਵਾਬ ਦੇਵੇਗੀ। ECI ਨੇ ਸ਼੍ਰੀਨੇਥ ਨੂੰ ਨੋਟਿਸ ਜਾਰੀ ਕਰ ਕੇ ਅੱਜ ਸ਼ਾਮ 5 ਵਜੇ ਤੱਕ ਜਵਾਬ ਮੰਗਿਆ ਹੈ। ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਕੀਤੀ ਸੀ। ਭਾਰਤੀ ਚੋਣ ਕਮਿਸ਼ਨ (ECI) ਨੇ ਇਸ ਸ਼ਿਕਾਇਤ ਦਾ ਨੋਟਿਸ ਲਿਆ ਅਤੇ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੂੰ ਨੋਟਿਸ ਜਾਰੀ ਕੀਤਾ।
ਇਸ ਦੌਰਾਨ ਕੰਗਨਾ ਨੂੰ ਲੈ ਕੇ ਇਤਰਾਜ਼ਯੋਗ ਪੋਸਟ ਤੋਂ ਬਾਅਦ ਦੇਸ਼ ਅਤੇ ਸੂਬੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਜਪਾ ਨੇ ਮੰਡੀ ‘ਚ ਪ੍ਰਦਰਸ਼ਨ ਕੀਤਾ। ਕੰਗਨਾ ਰਣੌਤ ਦਾ ਨਾਂ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੀ ਪੰਜਵੀਂ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੋਣ ਲੜੇਗੀ। ਇਸ ਤੋਂ ਇਕ ਦਿਨ ਬਾਅਦ ਕੰਗਨਾ ਨੂੰ ਲੈ ਕੇ ਸੁਪ੍ਰਿਆ ਦੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾਈ, ‘ਕੋਈ ਦੱਸੇਗਾ ਕਿ ਬਾਜ਼ਾਰ ‘ਚ ਕੀ ਚੱਲ ਰਿਹਾ ਹੈ। ਜ਼ਿਕਰਯੋਗ, ਪੋਸਟ ‘ਤੇ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਉਸ ਨੇ ਉਸ ਪੋਸਟ ਨੂੰ ਮਿੱਟਾ ਦਿੱਤਾ।
ਇਸ ਤੋਂ ਇਲਾਵਾ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਪੋਸਟ ਨੂੰ ਲੈ ਕੇ ਸਪੱਸ਼ਟੀਕਰਨ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਤੱਕ ਪਹੁੰਚ ਹੈ। ਇਨ੍ਹਾਂ ‘ਚੋਂ ਕਿਸੇ ਵਿਅਕਤੀ ਨੇ ਅੱਜ ਬਹੁਤ ਹੀ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸਨੇ ਇਸ ਪੋਸਟ ਨੂੰ ਹੱਟਾ ਦਿੱਤਾ। ਕੰਗਨਾ ਨੇ ਐਕਸ ‘ਤੇ ਸ਼੍ਰੀਨੇਤ ਦੀ ਪੋਸਟ ਦਾ ਸਕਰੀਨਸ਼ਾਟ ਸ਼ੇਅਰ ਕਰਕੇ ਜਵਾਬ ਦਿੱਤਾ।