ਕੈਨੇਡੀਅਨ ਸਰਕਾਰ ਵਿਦੇਸ਼ੀ ਕਾਮਿਆਂ ਦੀ ਮਾਤਰਾ ਘੱਟਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵੀ ਸੀਮਤ ਕਰ ਦਿੱਤਾ ਸੀ। ਜ਼ਿਕਰਯੋਗ, ਸਰਕਾਰ ਦੀ ਸਤੰਬਰ ਤੱਕ ਦੇਸ਼ ‘ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 2.5 ਮਿਲੀਅਨ ਤੋਂ ਘੱਟਾ ਕੇ 20 ਲੱਖ ਕਰਨ ਦੀ ਯੋਜਨਾ ਹੈ। ਇਸ ਦੌਰਾਨ ਆਵਾਸ ਮੰਤਰੀ ਮਾਈਕ ਮਿਲਰ ਨੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਆਵਾਸ ਨਿਯਮਾਂ ‘ਚ ਕਮੀਆਂ ਨੂੰ ਬੰਦ ਕਰਨ ਲਈ ਇਸ ਫੈਸਲੇ ਦਾ ਐਲਾਨ ਕੀਤਾ ਹੈ।
ਵਰਤਮਾਨ ‘ਚ, 65% ਆਬਾਦੀ ਵਿੱਚ ਵਿਦੇਸ਼ੀ ਕਾਮੇ ਹਨ, ਪਰ ਸਤੰਬਰ ਤੱਕ ਇਹ ਘੱਟ ਕੇ 5% ਹੋ ਜਾਵੇਗਾ। ਇਸ ਤੋਂ ਇਲਾਵਾ, ਵਪਾਰਕ ਅਦਾਰਿਆਂ ਵਿੱਚ ਵਿਦੇਸ਼ੀ ਕਾਮਿਆਂ ਲਈ ਭੱਤਾ 30% ਤੋਂ ਘਟਾ ਕੇ 20% ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਮੰਨਦੀ ਹੈ ਕਿ ਸਵੈ-ਨਿਰਭਰ ਪ੍ਰਣਾਲੀ ਵਿਕਸਿਤ ਕਰਨ ‘ਚ ਸਮਾਂ ਲੱਗੇਗਾ, ਇਸ ਲਈ ਇਹ ਪਾਬੰਦੀਆਂ 1 ਮਈ ਤੋਂ ਹੌਲੀ-ਹੌਲੀ ਲਾਗੂ ਕੀਤੀਆਂ ਜਾਣਗੀਆਂ ਅਤੇ ਤਿੰਨ ਸਾਲਾਂ ਲਈ ਲਾਗੂ ਰਹਿਣਗੀਆਂ।