RBI ਨੇ ਸਾਰੇ ਬੈਂਕਾਂ ਨੂੰ 31 ਮਾਰਚ, 2024, ਜੋ ਕਿ ਵਿੱਤੀ ਸਾਲ 2023-24 ਦਾ ਆਖਰੀ ਦਿਨ ਹੈ, ਇਸ ਦਿਨ ਬੈਂਕਾਂ ਨੂੰ ਐਤਵਾਰ ਨੂੰ ਖੁੱਲ੍ਹਣ ਦੀ ਹਦਾਇਤ ਕੀਤੀ ਹੈ। ਇਹ ਫੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਗਿਆ ਸੀ ਕਿ ਸਾਰੇ ਲੈਣ-ਦੇਣ ਉਸੇ ਵਿੱਤੀ ਸਾਲ ਵਿੱਚ ਰਿਕਾਰਡ ਕੀਤੇ ਜਾਣ। RBI ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਸਰਕਾਰੀ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਉਸ ਦਿਨ ਲੈਣ-ਦੇਣ ਲਈ ਖੁੱਲ੍ਹੇ ਰਹਿਣ ਦੀ ਅਪੀਲ ਵੀ ਕੀਤੀ ਹੈ।
ਇਸ ਦੌਰਾਨ ਕੇਂਦਰੀ ਬੈਂਕ ਦੀਆਂ ਹਦਾਇਤਾਂ ਤੋਂ ਬਾਅਦ ਦੇਸ਼ ਭਰ ਦੇ ਸਾਰੇ ਬੈਂਕ 31 ਮਾਰਚ ਨੂੰ ਖੁੱਲ੍ਹੇ ਰਹਿਣਗੇ। ਜ਼ਿਕਰਯੋਗ 31 ਮਾਰਚ ਐਤਵਾਰ ਨੂੰ ਬੈਂਕ ਹੀ ਨਹੀਂ, ਸਾਰੇ ਇਨਕਮ ਟੈਕਸ ਦਫ਼ਤਰ ਵੀ ਖੁੱਲ੍ਹੇ ਰਹਿਣਗੇ। ਇਨਕਮ ਟੈਕਸ ਦਫਤਰ 29 ਮਾਰਚ ਸ਼ੁੱਕਰਵਾਰ, ਗੁੱਡ ਫਰਾਈਡੇ, ਸ਼ਨੀਵਾਰ, 30 ਮਾਰਚ ਅਤੇ ਐਤਵਾਰ, 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਇਸ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।