ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਕਰੰਸੀ ਐਕਸਚੇਂਜ ਦੀ ਜ਼ਰੂਰਤ ਨੂੰ ਖਤਮ ਕਰਦੇ ਹੋਏ ਆਪਣੀ ਖੁਦ ਦੀ ਕਰੰਸੀ ‘ਚ ਭੁਗਤਾਨ ਕਰਨ ਦੀ ਸਹੂਲਤ ਮਿਲੇਗੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੈਂਟਰਲ ਬੈਂਕ ਆਫ ਇੰਡੋਨੇਸ਼ੀਆ ਨਾਲ ਸਮਝੌਤਾ ਪੱਤਰ (ਐਮਓਯੂ) ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਇੱਕ ਢਾਂਚਾ ਸਥਾਪਤ ਕਰਨਾ ਹੈ ਜੋ ਦੁਵੱਲੇ ਲੈਣ-ਦੇਣ ਵਿੱਚ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏ ਦੋਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ।
ਜ਼ਿਕਰਯੋਗ, ਇੱਕ ਭਾਰਤੀ ਰੁਪਿਆ 188.11 ਇੰਡੋਨੇਸ਼ੀਆਈ ਰੁਪਿਆ ਦੇ ਬਰਾਬਰ ਹੈ, ਮਤਲਬ ਕਿ 100 ਭਾਰਤੀ ਰੁਪਿਆ ਲਗਭਗ 18,811 ਇੰਡੋਨੇਸ਼ੀਆਈ ਰੁਪਿਆ ਦੇ ਬਰਾਬਰ ਹੈ। ਭਾਰਤੀ ਰੁਪਿਆ ਜ਼ਿੰਬਾਬਵੇ ‘ਚ ਕਾਨੂੰਨੀ ਟੈਂਡਰ ਵਜੋਂ ਵੀ ਵਰਤਿਆ ਜਾਂਦਾ ਹੈ, ਜਿੱਥੇ 1 ਭਾਰਤੀ ਰੁਪਿਆ 5.85 ਜ਼ਿੰਬਾਬਵੇ ਡਾਲਰ ਦੇ ਬਰਾਬਰ ਹੈ। ਭਾਰਤੀ ਰੁਪਏ ਅਤੇ ਨੇਪਾਲੀ ਰੁਪਏ ਦੇ ਵਿਚਕਾਰ ਵਟਾਂਦਰਾ ਦਰ 1:1.60 ਹੈ, ਅਤੇ ਨੇਪਾਲ ‘ਚ ਭਾਰਤੀ ਕਰੰਸੀ ਦੀ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਂਦੀ ਹੈ। ਵਪਾਰੀਆਂ ਨੂੰ ਅਨੁਕੂਲ ਵਟਾਂਦਰਾ ਦਰ ਦਾ ਫਾਇਦਾ ਹੁੰਦਾ ਹੈ ਅਤੇ ਨੇਪਾਲ ‘ਚ ਕਾਰੋਬਾਰ ਕਰਨ ‘ਚ ਦਿਲਚਸਪੀ ਰੱਖਦੇ ਹਨ।
ਭਾਰਤੀ ਰੁਪਿਆ ਭੂਟਾਨ, ਬੰਗਲਾਦੇਸ਼ ਅਤੇ ਮਾਲਦੀਵ ‘ਚ ਵੀ ਸਵੀਕਾਰ ਕੀਤਾ ਜਾਂਦਾ ਹੈ। ਭਾਰਤੀ ਰੁਪਿਆ ਇੱਕ ਅੰਤਰਰਾਸ਼ਟਰੀ ਕਰੰਸੀ ਵਜੋਂ ਮਾਨਤਾ ਪ੍ਰਾਪਤ ਕਰ ਰਿਹਾ ਹੈ ਅਤੇ ਹੁਣ ਦੁਨੀਆ ਭਰ ‘ਚ ਏਅਰਪੋਰਟ ਕਰੰਸੀ ਐਕਸਚੇਂਜ ਕਾਊਂਟਰਾਂ ‘ਤੇ ਸਵੀਕਾਰ ਕੀਤਾ ਜਾਂਦਾ ਹੈ, ਜਿਸ ਨਾਲ ਇਹ ਅਮਰੀਕੀ ਡਾਲਰ, ਬ੍ਰਿਟਿਸ਼ ਪੌਂਡ ਅਤੇ ਯੂਰੋ ਦੇ ਨਾਲ ਇਹ ਦਰਜਾ ਪ੍ਰਾਪਤ ਕਰਨ ਵਾਲੀ ਚੌਥੀ ਕਰੰਸੀ ਬਣ ਗਈ ਹੈ।
ਇਸ ਤੋਂ ਇਲਾਵਾ ਵਿਸ਼ਵ ਪੱਧਰ ‘ਤੇ 18 ਅਜਿਹੇ ਦੇਸ਼ ਹਨ ਜੋ ਭਾਰਤੀ ਕਰੰਸੀ ਨਾਲ ਵਪਾਰ ਕਰ ਰਹੇ ਹਨ। ਭਾਰਤ ਨੇ ਇਹਨਾਂ ਦੇਸ਼ਾਂ ‘ਚ ਵੋਸਟ੍ਰੋ ਖਾਤੇ ਸਥਾਪਤ ਕੀਤੇ ਹਨ, ਜੋ ਕਿ ਦੂਜੇ ਦੇਸ਼ਾਂ ਦੇ ਨਾਲ ਰੁਪਏ ‘ਚ ਵਪਾਰ ਕਰਨ ਲਈ ਜ਼ਰੂਰੀ ਹਨ। ਇਸ ਵਿਵਸਥਾ ‘ਚ ਸ਼ਾਮਲ ਦੇਸ਼ ਬੋਤਸਵਾਨਾ, ਫਿਜੀ, ਜਰਮਨੀ, ਗੁਆਨਾ, ਕੀਨੀਆ, ਇਜ਼ਰਾਈਲ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਰੂਸ, ਸੇਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਤਨਜ਼ਾਨੀਆ, ਯੂਗਾਂਡਾ ਅਤੇ ਅਮਰੀਕਾ ਹਨ।