ਇੰਸਟੈਂਟ ਮੈਸੇਜਿੰਗ ਸੰਚਾਰ ਦਾ ਸਭ ਤੋਂ ਪ੍ਰਸਿੱਧ ਰੂਪ ਬਣ ਗਿਆ ਹੈ, WhatsApp ਨੂੰ ਵਿਸ਼ਵ ਪੱਧਰ ‘ਤੇ 2 ਬਿਲੀਅਨ ਤੋਂ ਵੱਧ ਲੋਕਾਂ ਦੁਆਰਾ ਵਰਤਿਆ ਜਾ ਰਿਹਾ ਹੈ। ਟੈਕਸਟ ਮੈਸੇਜਿੰਗ ਤੋਂ ਇਲਾਵਾ, ਯੂਜ਼ਰਸ ਵੌਇਸ ਅਤੇ ਵੀਡੀਓ ਕਾਲ ਵੀ ਕਰ ਸਕਦੇ ਹਨ। ਕੰਪਨੀ ਯੂਜ਼ਰਸ ਅਨੁਭਵ ਨੂੰ ਵਧਾਉਣ ਲਈ ਐਪ ਨੂੰ ਨਿਯਮਿਤ ਤੌਰ ‘ਤੇ ਨਵੀਆਂ ਵਿਸ਼ੇਸ਼ਤਾਵਾਂ ਨਾਲ ਅਪਡੇਟ ਕਰਦੀ ਹੈ, ਜਿਸ ‘ਚ ਇਕ ਨਵਾਂ ਫੀਚਰ ਵੀ ਸ਼ਾਮਲ ਕੀਤਾ ਹੈ।
WhatsApp ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਵਧਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦਾ ਰਹਿੰਦਾ ਹੈ। ਇਸਦੀ ਪ੍ਰਸਿੱਧੀ ‘ਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕਾਂ ਵਿੱਚੋਂ ਇੱਕ ਇਸਦੀ ਪ੍ਰਾਈਵੇਸੀ ਵਿਸ਼ੇਸ਼ਤਾਵਾਂ ਹਨ। WhatsApp ਦੁਆਰਾ ਪੇਸ਼ ਕੀਤੀ ਗਈ ਨਵੀਨਤਮ ਵਿਸ਼ੇਸ਼ਤਾ ਯੂਜ਼ਰਸ ਨੂੰ ਪ੍ਰੋਫਾਈਲ ਫੋਟੋਆਂ ਦੇ ਸਕ੍ਰੀਨਸ਼ਾਟ ਲੈਣ ਤੋਂ ਰੋਕਣ ਦੀ ਸਮਰੱਥਾ ਹੈ।
ਪਹਿਲਾਂ, WhatsApp ਯੂਜ਼ਰਸ ਸਕ੍ਰੀਨਸ਼ਾਟ ਲੈ ਕੇ ਦੂਜਿਆਂ ਦੀਆਂ ਪ੍ਰੋਫਾਈਲ ਫੋਟੋਆਂ ਨੂੰ ਸੁਰੱਖਿਅਤ ਕਰਨ ਦੇ ਯੋਗ ਸਨ, ਪਰ ਹੁਣ ਅਜਿਹਾ ਸੰਭਵ ਨਹੀਂ ਹੈ। ਇਹ ਵਿਸ਼ੇਸ਼ਤਾ ਕੁਝ ਸਮੇਂ ਤੋਂ ਟੈਸਟਿੰਗ ਵਿੱਚ ਹੈ ਅਤੇ ਪਹਿਲਾਂ ਬੀਟਾ ਯੂਜ਼ਰਸ ਲਈ ਉਪਲਬਧ ਸੀ, ਪਰ ਹੁਣ ਇਸਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ। ਨਵੀਨਤਮ WhatsApp ਅਪਡੇਟ ਨੂੰ ਹੌਲੀ-ਹੌਲੀ ਸਰਵਰ-ਸਾਈਡ ਅਪਡੇਟ ਦੇ ਤੌਰ ‘ਤੇ ਉਪਭੋਗਤਾਵਾਂ ਲਈ ਜਾਰੀ ਕੀਤਾ ਜਾ ਰਿਹਾ ਹੈ।
ਜੇਕਰ ਤੁਹਾਨੂੰ ਅਜੇ ਤੱਕ ਇਹ ਅਪਡੇਟ ਪ੍ਰਾਪਤ ਨਹੀਂ ਹੋਈ, ਤਾਂ ਤੁਹਾਨੂੰ ਅਗਲੇ ਕੁਝ ਦਿਨਾਂ ‘ਚ ਹੀ ਅਪਡੇਟ ਦੀ ਸੂਚਨਾ ਮਿਲ ਜਾਵੇਗੀ। ਇਸ ਅਪਡੇਟ ਦੇ ਨਾਲ, ਜੇਕਰ ਕੋਈ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ੌਟ ਲੈਂਦਾ ਹੈ ਤਾਂ ਇੱਕ ਬਲੈਕ ਸਕ੍ਰੀਨ ਇਮੇਜ ਸੇਵ ਹੋ ਜਾਵੇਗਾ। WhatsApp ਦੇ ਸਕਰੀਨਸ਼ਾਟ ਨੂੰ ਬਲਾਕ ਕਰਨ ਦਾ ਇਹ ਫੀਚਰ ਡਿਫਾਲਟ ਤੌਰ ‘ਤੇ ਐਕਟਿਵ ਹੋਵੇਗਾ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ।