IPS ਸ੍ਰੀ ਸਤਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ‘ਚੋ ਨਸ਼ਾ ਖਤਮ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਜੀਰੋ ਟੌਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ। ਜੋ ਇਨ੍ਹਾਂ ਹਦਾਇਤਾ ਤਹਿਤ ਇੰਚਾਰਜ ਸਪੈਸ਼ਲ ਸੈੱਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਮੁਹਾਵਾ ਤੋਂ ਗੱਲੂਵਾਲ ਵਾਲੀ ਸਾਈਡ ਨੂੰ ਰਾਤ ਸਮੇ ਕਣਕ ਦੇ ਖੇਤਾ ‘ਚ ਅਸਮਾਨ ਤੋ ਕੋਈ ਵਜਨਦਾਰ ਵਸਤੂ ਜਮੀਨ ‘ਤੇ ਡਿੱਗਣ ਦੀ ਅਵਾਜ ਆਈ ਸੀ।
ਇਸ ਦੇ ਨਾਲ ਹੀ ਉਸ ਏਰੀਏ ‘ਚ ਕਣਕ ਦੇ ਖੇਤਾ ‘ਚ ਆਦਮੀਆ ਦੇ ਘੁੰਮਣ ਫਿਰਨ ਨਾਲ ਕਾਫੀ ਕਣਕ ਦੀ ਫਸਲ ਵੀ ਖਰਾਬ ਹੋਈ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਇੰਚਾਰਜ ਸਪੈਸ਼ਲ ਸੈੱਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋ BSF ਦੀ ਸਰਚ ਪਾਰਟੀ ਸਮੇਤ ਉਕਤ ਜਗ੍ਹਾ ਤੇ ਕਣਕ ਦੇ ਖੇਤਾ ਦੀ ਸਰਚ ਸ਼ੁਰੂ ਕੀਤੀ। ਸਰਚ ਕਰਦੇ ਦੌਰਾਨ ਖੇਤ ‘ਚੋਂ ਸਰਚ ਪਾਰਟੀ ਨੂੰ ਇੱਕ ਪੈਕਟ ਜਿਸ ਉੱਤੇ ਪੀਲੀਆ ਟੇਪਾ ਲੇਪਟੀਆ ਹੋਈਆ ਬ੍ਰਾਮਦ ਹੋਇਆ, ਜਿਸ ਨੂੰ ਚੰਗੀ ਤਰ੍ਹਾ ਚੈੱਕ ਕਰਨ ਤੇ 5 ਕਿੱਲੋ ਹੈਰੋਇੰਨ ਬ੍ਰਾਮਦ ਹੋਈ।
ਇਸ ਸਬੰਧੀ ਥਾਣਾ ਘਰਿੰਡਾ ਵਿਖੇ ਨਾ-ਮਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੁੰ 48 ਮਿਤੀ 07.03.2024, ਜ਼ੁਰਮ 21,23/61/85 NDPS ACT, 25 ARMS ACT ਤਹਿਤ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਉਕਤ ਬ੍ਰਾਮਦ ਹੈਰੋਇੰਨ ਸਬੰਧੀ ਟੈਕਨੀਕਲ ਸੈੱਲ ਅਤੇ Human Intelligence ਦੀ ਮਦਦ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।