ਜਨਵਰੀ ਦੇ ਅਖੀਰ ‘ਚ, RBI ਨੇ Paytm ਪੇਮੈਂਟਸ ਬੈਂਕ ‘ਤੇ ਪਾਬੰਦੀਆਂ ਲਗਾ ਦਿੱਤੀਆਂ, ਜਿਸ ਨਾਲ ਉਹਨਾਂ ਨੂੰ ਆਪਣੇ ਵਾਲਿਟ ‘ਚ FASTag ਤੋਂ ਨਵੇਂ ਗਾਹਕ ਅਤੇ ਫੰਡ ਜੋੜਨ ਤੋਂ ਰੋਕਿਆ ਗਿਆ। ਲੋਕਾਂ ਨੂੰ ਪਾਲਣਾ ਲਈ ਅੰਤਮ ਤਾਰੀਖ ਸ਼ੁਰੂ ਵਿੱਚ 29 ਫਰਵਰੀ ਨਿਰਧਾਰਤ ਕੀਤੀ ਗਈ ਸੀ, ਪਰ ਬਾਅਦ ‘ਚ 15 ਮਾਰਚ ਤੱਕ ਵਧਾ ਦਿੱਤੀ ਗਈ ਸੀ।
ਹਾਲਾਂਕਿ, RBI ਨੇ ਹੁਣ ਪੇਟੀਐਮ ਦੇ ਵਾਲਿਟ ਗਾਹਕਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ, ਵਾਲੇਟ ਸਰਵਿਸ ਦਾ ਇਸਤੇਮਾਲ 80 ਤੋਂ 85 ਪ੍ਰਤੀਸ਼ਤ ਯੂਜ਼ਰਸ ਆਰਾਮ ਨਾਲ ਇਸਤੇਮਾਲ ਕਰ ਸਕਣਗੇ। ਇਸ ਦੌਰਾਨ RBI ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜ਼ਿਆਦਾਤਰ ਪੇਟੀਐਮ ਵਾਲੇਟ ਯੂਜ਼ਰਸ ਇਸ ਪਾਬੰਦੀ ਨਾਲ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਖਾਤੇ ਸਿਰਫ਼ ਪੇਟੀਐਮ ਪੇਮੈਂਟ ਬੈਂਕ ਹੀ ਨਹੀਂ, ਸਗੋਂ ਹੋਰ ਬੈਂਕਾਂ ਨਾਲ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਬਾਕੀ ਬਚੇ ਯੂਜ਼ਰਸ ਆਪਣੀਆਂ ਪੇਟੀਐਮ ਪੇਮੈਂਟ ਬੈਂਕ ਸਰਿਵਿਸਜ਼ ਨੂੰ ਕਿਸੇ ਦੂਜੇ ਬੈਂਕ ਦੇ ਖਾਤੇ ‘ਚ ਜੋੜਨ। ਜ਼ਿਕਰਯੋਗ, ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਪੇਟੀਐਮ ਪੇਮੈਂਟਸ ਬੈਂਕ ਵਾਲੇਟਸ ਨੂੰ ਹੋਰ ਬੈਂਕਾਂ ਨਾਲ ਲਿੰਕ ਕਰਨ ਦੀ ਅੰਤਮ ਤਾਰੀਖ 15 ਮਾਰਚ ਹੈ ਅਤੇ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਮੌਜੂਦਾ ਸਮਾਂ ਸੀਮਾ ਕਾਫ਼ੀ ਹੈ, ਕਿਉਂਕਿ ਜ਼ਿਆਦਾਤਰ ਪੇਟੀਐਮ ਵਾਲੇਟ ਪਹਿਲਾਂ ਹੀ ਦੂਜੇ ਬੈਂਕਾਂ ਨਾਲ ਜੁੜੇ ਹੋਏ ਹਨ।