ਸੋਨੀ ਟੀਵੀ ‘ਤੇ ਸਭ ਤੋਂ ਮਸ਼ਹੂਰ “ਕਪਿਲ ਸ਼ਰਮਾ ਸ਼ੋਅ”, ਜਿਸ ਨੇ ਦਰਸ਼ਕਾਂ ਨੂੰ ਖ਼ੂਬ ਹਸਾਇਆ ਤੇ ਉਹਨਾਂ ਦੀ ਜ਼ਿੰਦਗੀ ‘ਚ ਹੱਸ-ਰਸ ਪੈਦਾ ਕੀਤਾ। ਆਪਣੇ ਸ਼ੋਅ ਲਈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸੁਨੀਲ ਗਰੋਵਰ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਸੁਨੀਲ ਨੇ ਸ਼ੋਅ ਛੱਡ ਦਿੱਤਾ ਸੀ। ਹਾਲਾਂਕਿ, 6 ਸਾਲਾਂ ਬਾਅਦ, ਦੋਵੇਂ ਆਖਰਕਾਰ ਇੱਕ ਨਵੇਂ ਕਾਮੇਡੀ ਸ਼ੋਅ ਲਈ ਦੁਬਾਰਾ ਇਕੱਠੇ ਹੋ ਰਹੇ ਹਨ।
ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਸੁਨੀਲ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਪਿਛਲੀ ਲੜਾਈ ਅਸਲ ਵਿੱਚ ਉਹਨਾਂ ਦੇ ਆਉਣ ਵਾਲੇ ਸ਼ੋਅ ਨੂੰ ਪ੍ਰਮੋਟ ਕਰਨ ਲਈ ਇੱਕ ਪਬਲੀਸਿਟੀ ਸਟੰਟ ਸੀ। ਉਹ ਇਸ ਵਾਰ ਕਾਮੇਡੀ ਲਈ ਨਵੀਂ ਪਹੁੰਚ ਲਿਆਉਣ ਲਈ ਉਤਸ਼ਾਹਿਤ ਹਨ। ਇਸ ਸਮੇਂ ਸੁਨੀਲ ਆਪਣਾ ਪੂਰਾ ਫੋਕਸ ਆਪਣੀ ਵੈੱਬ ਸੀਰੀਜ਼ ਤੇ ਆਪਣੇ ਕੰਮ ਦੀ ਪ੍ਰਮੋਸ਼ਨ ’ਤੇ ਹੀ ਰੱਖਣਾ ਚਾਹੁੰਦੇ ਹਨ।