ਸ਼ਹਿਰਾਂ ਦਾ ਮਹੀਨਾਵਾਰ ਘਰੇਲੂ ਖਰਚਾ 6459 ਰੁਪਏ, ਪਿੰਡਾਂ ਦਾ 3773 ਰੁਪਏ

ਅਨਾਜ ‘ਤੇ ਘਰੇਲੂ ਖਰਚਾ ਤੇਜ਼ੀ ਨਾਲ ਘੱਟ ਰਿਹਾ ਹੈ ਪਰ ਪੈਟਰੋਲ, ਡੀਜ਼ਲ, LPG ਅਤੇ ਬਿਜਲੀ ਦੇ ਨਾਲ-ਨਾਲ ਕੱਪੜਿਆਂ ‘ਤੇ ਵੀ ਮੁਕਾਬਲਤਨ ਘੱਟ ਪੈਸਾ ਖਰਚ ਹੋ ਰਿਹਾ ਹੈ। ਇਸ ਦੀ ਤੁਲਨਾ ‘ਚ ਪੀਣ ਵਾਲੇ ਪਦਾਰਥਾਂ, ਟੀ.ਵੀ ਅਤੇ ਫ੍ਰਿਜਾਂ ਵਰਗੀਆਂ ਖਪਤਕਾਰਾਂ ਦੀਆਂ ਵਸਤਾਂ ‘ਤੇ ਖਰਚ ‘ਚ ਕਾਫੀ ਵਾਧਾ ਹੋਇਆ ਹੈ। ਇਹ ਰੁਝਾਨ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਵਿੱਚ ਇੱਕੋ ਜਿਹਾ ਹੈ।

ਇਹ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐਨਐਸਐਸਓ) ਦੁਆਰਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਗਏ ਘਰੇਲੂ ਖਪਤ ਖਰਚ ਸਰਵੇਖਣ (ਐਚਸੀਈਐਸ) 2022-23 ਵਿੱਚ ਸਾਹਮਣੇ ਆਇਆ ਹੈ। ਇਸ ‘ਚ ਖਾਸ ਗੱਲ ਇਹ ਹੈ ਕਿ 22 ਸਾਲਾਂ ‘ਚ ਸ਼ਹਿਰਾਂ ਅਤੇ ਪਿੰਡਾਂ ਦੇ ਖਰਚਿਆਂ ‘ਚ ਅੰਤਰ ਤੇਜ਼ੀ ਨਾਲ ਘਟਿਆ ਹੈ। 2022-23 ‘ਚ, ਸ਼ਹਿਰੀ ਪਰਿਵਾਰਾਂ ਦਾ ਔਸਤ ਮਹੀਨਾਵਾਰ ਖਰਚ ਪੇਂਡੂ ਪਰਿਵਾਰਾਂ ਦੇ ਮਾਸਿਕ ਖਰਚਿਆਂ ਨਾਲੋਂ 71% ਵੱਧ ਸੀ, ਜੋ ਕਿ 2010-11 ਵਿੱਚ 81% ਵੱਧ ਸੀ।

ਸਿੱਕਮ ‘ਚ ਪਿੰਡਾਂ ਦਾ ਖਰਚਾ 7,731 ਰੁਪਏ ਅਤੇ ਸ਼ਹਿਰਾਂ ਦਾ 12,105 ਰੁਪਏ ਹੈ। ਇਹ ਅੰਕੜਾ ਦੇਸ਼ ‘ਚ ਸਭ ਤੋਂ ਵੱਧ ਹੈ, ਜਦਕਿ ਛੱਤੀਸਗੜ੍ਹ ਦੇ ਪਿੰਡਾਂ ‘ਚ ਪ੍ਰਤੀ ਘਰ ਖਰਚ 2,466 ਰੁਪਏ ਅਤੇ ਸ਼ਹਿਰਾਂ ਵਿੱਚ 4,483 ਰੁਪਏ ਸੀ, ਇਹ ਦੇਸ਼ ਵਿੱਚ ਸਭ ਤੋਂ ਘੱਟ ਹੈ। ਜ਼ਿਕਰਯੋਗ, ਪਿੰਡ ਦੇ 5% ਲੋਕਾਂ ਦਾ ਖਰਚਾ 10,501 ਰੁਪਏ ਹੈ ਅਤੇ ਸ਼ਹਿਰ ਦੇ 5 ਲੋਕਾਂ ਦਾ ਖਰਚਾ 20,824 ਰੁਪਏ ਹੈ। ਸਭ ਤੋਂ ਗਰੀਬ 5% ਲੋਕ ਪਿੰਡਾਂ ‘ਚ ਸਿਰਫ 1,373 ਰੁਪਏ ਅਤੇ ਸ਼ਹਿਰਾਂ ‘ਚ 2,001 ਰੁਪਏ ਖਰਚ ਕਰਦੇ ਹਨ।

ਇਸ ਤੋਂ ਇਲਾਵਾ 2022-23 ਪਿੰਡ ਵਾਸੀਆਂ ਨੇ ਭੋਜਨ ‘ਤੇ ਆਪਣੇ ਖਰਚੇ ਨੂੰ ਘੱਟ ਕੀਤਾ ਹੈ ਤੇ ਇਹ ਹੁਣ 46.3% ਰਹਿ ਗਿਆ ਹੈ। ਸ਼ਹਿਰ ਦੇ ਲੋਕਾਂ ਦੇ ਖਰਚੇ 48.06% ਤੋਂ ਘਟ ਕੇ 39.17% ਰਹਿ ਗਏ। ਪਿੰਡਾਂ ਦੇ ਲੋਕਾਂ ਵੱਲੋਂ ਗੈਰ-ਖਾਣਯੋਗ ਵਸਤੂਆਂ ‘ਤੇ ਖਰਚ 53.62% ਅਤੇ ਸ਼ਹਿਰ ਦੇ ਲੋਕਾਂ ਦਾ 60.83% ਹੈ। ਪਿੰਡਾਂ ‘ਚ ਟੀਵੀ-ਫ੍ਰੀਜ਼ ‘ਤੇ 6.89% ਅਤੇ ਸ਼ਹਿਰਾਂ ‘ਚ 7.17% ਖਰਚ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *