ਦੁਨੀਆ ‘ਚ ਸਿਰਫ਼ ਇੱਕ ਸਾਲ ਵਿੱਚ ਹੀ ਮਹਿੰਗਾਈ ਤੋਂ ਰਾਹਤ ਮਿਲ ਗਈ ਹੈ, ਪਰ ਸਾਨੂੰ ਓਨੀ ਰਾਹਤ ਨਹੀਂ ਮਿਲੀ ਹੈ। ਇੰਨਾ ਹੀ ਨਹੀਂ, ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੀਆਂ ਕੀਮਤਾਂ ਦੁਨੀਆ ਭਰ ‘ਚ ਘਟੀਆਂ ਹਨ ਪਰ ਦੇਸ਼ ‘ਚ ਵਧੀਆਂ ਹਨ। ਇਸ ਦੇ ਨਾਲ ਹੀ ਪਿਛਲੇ ਇੱਕ ਸਾਲ ‘ਚ ਦੁਨੀਆ ਵਿੱਚ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 54.1% ਦੀ ਕਮੀ ਆਈ ਹੈ, ਪਰ ਦੇਸ਼ ‘ਚ 33% ਵੱਧ ਗਈ ਹੈ।
ਇਸੇ ਤਰ੍ਹਾਂ ਹੀ 2022 ਦੇ ਮੁਕਾਬਲੇ 2023 ‘ਚ ਵਿਸ਼ਵ ਵਿੱਚ ਕਣਕ ਦੀਆਂ ਕੀਮਤਾਂ ਵਿੱਚ 26% ਦੀ ਕਮੀ ਆਈ ਹੈ, ਪਰ ਦੇਸ਼ ਵਿੱਚ 8% ਦਾ ਵਾਧਾ ਹੋਇਆ ਹੈ। ਯੂਰੀਆ ਦੀਆਂ ਕੀਮਤਾਂ ਇੱਕ ਸਾਲ ‘ਚ 48.9% ਘਟੀਆਂ, ਪਰ ਦੇਸ਼ ਵਿੱਚ 3.5% ਵਧੀਆਂ ਹਨ। ਇਸ ਦੇ ਨਾਲ ਹੀ ਕੱਚਾ ਤੇਲ ਵੀ 2022 ਦੇ ਮੁਕਾਬਲੇ 2023 ਵਿੱਚ ਦੁਨੀਆ ਵਿੱਚ ਲਗਭਗ 17% ਸਸਤਾ ਹੋਇਆ, ਜਦਕਿ ਦੇਸ਼ ਵਿੱਚ ਇਹ ਸਿਰਫ 12% ਘੱਟ ਗਿਆ।
ਹਾਲਾਂਕਿ, ਇਸ ਤੋਂ ਬਾਅਦ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਰਾਹਤ ਨਹੀਂ ਮਿਲੀ। CRISIL ਦੇ ਮੁੱਖ ਅਰਥ ਸ਼ਾਸਤਰੀ ਧਰਮਕੀਰਤੀ ਜੋਸ਼ੀ ਦਾ ਕਹਿਣਾ ਹੈ ਕਿ ਡਾਲਰ ਅਤੇ ਰੁਪਏ ਦੀ ਕੀਮਤ ਨਾਲ ਕੱਚੇ ਤੇਲ ਦੀਆਂ ਕੀਮਤਾਂ ‘ਚ ਫਰਕ ਪੈਂਦਾ ਹੈ। ਇਸੇ ਕਰਕੇ ਇੱਥੇ ਕੀਮਤਾਂ ਘਟੀਆਂ ਹਨ।
ਇਸ ਤੋਂ ਇਲਾਵਾ ਦੇਸ਼ ‘ਚ ਮਹਿੰਗਾਈ ਦਰ ਇਸ ਸਮੇਂ 5.69 ਫੀਸਦੀ ਹੈ, ਜੋ ਕਿ ਇਕ ਸਾਲ ਪਹਿਲਾਂ 6.52 ਫੀਸਦੀ ਸੀ, ਯਾਨੀ ਮਹਿਜ਼ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਮਹਿੰਗਾਈ ਦਰ RBI ਦੁਆਰਾ ਨਿਰਧਾਰਤ 4% ਤੋਂ ਬਹੁਤ ਜ਼ਿਆਦਾ ਹੈ। ਇਸਦਾ ਪ੍ਰਭਾਵ ਇਹ ਹੈ ਕਿ 2024 ‘ਚ ਵਿਆਜ ਦਰਾਂ ਵਿੱਚ ਕਟੌਤੀ ਦਾ ਇੰਤਜ਼ਾਰ ਥੋੜਾ ਜ਼ਿਆਦਾ ਕਰਨਾ ਪੈ ਸਕਦਾ ਹੈ।