PRTC ਦੇ ਸੇਵਾਮੁਕਤ ਮੁਲਾਜ਼ਮ ਰੇਸ਼ਮ ਸਿੰਘ ਨੇ ਪੰਜਾਬ ਦੇ ਜਲੰਧਰ ਵਿੱਚ ਆਪਣੇ ਘਰ ਦੀ ਛੱਤ ਉੱਤੇ PRTC ਦੀ ਬੱਸ ਬਣਾਈ ਹੈ। ਇਸ ਵਿਲੱਖਣ ਰਚਨਾ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਕਾਫ਼ੀ ਧਿਆਨ ਖਿੱਚਿਆ ਹੈ ਅਤੇ ਕਈ ਯੂਜ਼ਰਸ ਨੇ ਇਸ ਦੀ ਸ਼ਲਾਘਾ ਵੀ ਕੀਤੀ ਹੈ। ਰੇਸ਼ਮ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਸਾਰੇ ਪਿੰਡ ਵਾਸੀਆਂ ਲਈ ਸੀਟਾਂ ਸ਼ਾਮਲ ਹਨ ਜੋ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਲਈ ਕੰਮ ਕਰਦੇ ਸਨ। ਇਸ ‘ਚ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਵੀ ਬੱਸ ਦੀਆਂ ਸੀਟਾਂ ‘ਤੇ ਲਿਖੇ ਹੋਏ ਸਨ।
ਜ਼ਿਕਰਯੋਗ, ਤਿੰਨ ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਬੱਸ ਨੂੰ ਬਣਾਉਣ ਵਿੱਚ ਕਾਫ਼ੀ ਸਮਾਂ ਲੱਗਾ। ਉਨ੍ਹਾਂ ਨੇ ਦੱਸਿਆ ਕਿ ਇਹ ਬੱਸ 2019 ‘ਚ ਬਣਾਉਣੀ ਸ਼ੁਰੂ ਕੀਤੀ ਸੀ ਤੇ ਫੇਰ ਕੋਵਿਡ-19 ਮਹਾਂਮਾਰੀ ਅਤੇ ਨਿੱਜੀ ਬਿਮਾਰੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਵੀ ਸਿੰਘ ਨੇ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਨਾਲ ਬੱਸ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਕੰਮ ਕੀਤਾ। ਇਸ ਬੱਸ ‘ਚ ਕੁਰਸੀਆਂ, ਡਰਾਈਵਰ ਬੱਸ, LCD ਆਦਿ ਹੋਰ ਜ਼ਰੂਰੀ ਚੀਜ਼ਾਂ ਮੌਜੂਦ ਹਨ।
ਇਸ ਤੋਂ ਇਲਾਵਾ ਇਹ ਬੱਸ ਪਿੰਡ ਵਾਸੀਆਂ ਲਈ ਭਾਵਨਾਤਮਕ ਮਹੱਤਵ ਰੱਖਦੀ ਹੈ, ਇਸ ਬੱਸ ਉੱਤੇ ਹਲੇ ਹੋਰ ਕੰਮ ਕਰਨ ਦੀ ਯੋਜਨਾ ਹੈ। ਜਲਦ ਹੀ ਇਸ ਬੱਸ ਦਾ ਰਸਮੀ ਉਦਘਾਟਨ ਹੋਵੇਗਾ। ਇਸ ਦੌਰਾਨ ਹਰਸ਼ਦੀਪ ਨੇ ਸਾਂਝਾ ਕੀਤਾ ਕਿ ਬੱਸ ਬਣਾਉਣਾ ਉਸ ਦੇ ਨਾਨੇ ਜੀ ਦਾ ਸੇਵਾਮੁਕਤੀ ਤੋਂ ਬਾਅਦ ਦਾ ਸੁਪਨਾ ਸੀ, ਉਨ੍ਹਾਂ ਨੇ ਇਸ ਸੁਪਨੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਸਿੰਘ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਯੂਜ਼ਰਸ ਦੁਆਰਾ ਸ਼ਲਾਘਾ ਕੀਤੀ ਜਾ ਰਹੀ ਹੈ, ਬਹੁਤ ਸਾਰੇ ਲੋਕ ਉਸਦੇ ਜਨੂੰਨ ਅਤੇ ਯਤਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ।