ਖਾਲਸਾ ਸਾਜਨਾ ਦਿਵਸ ਹੋਲਾ ਮਹੱਲਾ ਗੁਰੂ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਵਿੱਖੇ ਮਨਾਉਣ ਲਈ SGPC ਅਤੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਦਾ ਉਦੇਸ਼ ਸਮੁੱਚੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਸਾਫ਼ ਕਰਨਾ ਹੈ।
ਇਸ ਮੁਹਿੰਮ ‘ਚ ਖੇਤਰ ਦੀ ਸਫ਼ਾਈ, ਫੁੱਟਪਾਥਾਂ ਦੀ ਪੇਂਟਿੰਗ ਅਤੇ ਗੇਟ-ਗਰਿੱਲਾਂ ਦੀ ਸਾਂਭ-ਸੰਭਾਲ ਸ਼ਾਮਲ ਹੈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਯਤਨਾਂ ਦੇ ਬਾਵਜੂਦ ਇਕ ਵਿਆਪਕ ਸਫਾਈ ਅਭਿਆਨ ਅੱਜ ਤੋ ਚਲਾਇਆ ਗਿਆ ਹੈ, ਜਿਸ ਵਿਚ ਬਾਬਾ ਭੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਸੇਵਾਦਾਰਾ ਸਮੇਤ ਸ਼ਾਮਿਲ ਹੋਏ ਹਨ। ਇਸ ਮੁਹਿੰਮ ‘ਚ ਕੌਂਸਲਰ, ਪੰਚ, ਸਰਪੰਚ, ਯੂਥ ਕਲੱਬ, ਸਮਾਜ ਸੇਵੀ ਸੰਗਠਨ, ਧਾਰਮਿਕ ਸੰਗਠਨ, ਮਹਿਲਾ ਮੰਡਲ ਅਤੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀ ਵਿਸੇਸ਼ ਤੌਰ ‘ਤੇ ਸਹਿਯੋਗ ਦੇ ਰਹੇ ਹਨ।
ਇਸ ਦੇ ਨਾਲ ਹੀ ਸ਼ਹਿਰਾਂ ਤੇ ਪਿੰਡਾਂ ਦੀ ਸਫਾਈ ਸੜਕਾਂ ਨੂੰ ਸਾਫ-ਸੁਥਰਾ ਰੱਖਣਾ, ਰੁੱਖਾਂ ਦੀ ਕਟਾਈ, ਛਟਾਈ, ਧੁਲਾਈ, ਨਗਰ ਦੁਆਰ ਤੇ ਸਵਾਗਤੀ ਗੇਟ, ਗਰਿੱਲਾ ਤੇ ਵਰਮਾ ਨੂੰ ਰੰਗ ਰੋਗਨ ਕਰਨਾ, ਸਾਰੇ ਇਲੈਕਟ੍ਰੀਕਲ ਪੋਲਾਂ ‘ਤੇ ਲੱਗੇ ਪੋਸਟਰ, ਬੈਨਰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਡਰੇਨਾਂ ਦੀ ਸਫਾਈ, ਸੀਵਰੇਜ ਦੀ ਸਫਾਈ, ਜਲ ਨਿਕਾਸੀ ਦੇ ਪ੍ਰਬੰਧ, ਪਾਰਕਾਂ ਨੂੰ ਸਾਫ-ਸੁਥਰਾ ਰੱਖਣ ਅਤੇ ਗੁਰੂ ਘਰਾਂ ਨੂੰ ਜਾਣ ਵਾਲੇ ਮਾਰਗਾਂ ਦੀ ਸਾਫ-ਸਫਾਈ ‘ਤੇ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ।