ਬਿਜਲੀ ਮੰਤਰਾਲੇ ਨੇ ਦੇਸ਼ ਵਿੱਚ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਉਡੀਕ ਸਮਾਂ ਘਟਾ ਦਿੱਤਾ ਹੈ। ਮੈਟਰੋਪੋਲੀਟਨ ਖੇਤਰਾਂ ਵਿੱਚ ਹੁਣ 3 ਦਿਨ, ਮਿਉਂਸਪਲ ਖੇਤਰਾਂ ਵਿੱਚ 7 ਦਿਨ ਅਤੇ ਪੇਂਡੂ ਖੇਤਰਾਂ ਵਿੱਚ 15 ਦਿਨ ਲੱਗਣਗੇ। ਸਰਕਾਰ ਨੇ ਰੂਫਟਾਪ ਸੋਲਰ ਯੂਨਿਟਾਂ ਲਈ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਹੈ, ਇਸ ਦੇ ਲਈ ਸਰਕਾਰ ਨੇ ਬਿਜਲੀ ਨਿਯਮ, 2020 ‘ਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜ਼ਿਕਰਯੋਗ, ਇਸ ‘ਚ ਖਾਸ ਗੱਲ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਕੋਲ ਇਲੈਕਟ੍ਰਿਕ ਵਾਹਨ ਹਨ ਉਹ ਆਪਣੇ ਵਾਹਨਾਂ ਨੂੰ ਚਾਰਜ ਕਰਨ ਲਈ ਇੱਕ ਵੱਖਰਾ ਬਿਜਲੀ ਕੁਨੈਕਸ਼ਨ ਲੈ ਸਕਦੇ ਹਨ। ਇਸ ਦੌਰਾਨ ਬਿਜਲੀ ਮੰਤਰਾਲੇ ਨੇ ਕਿਹਾ ਕਿ ਨਵਾਂ ਬਿਜਲੀ ਕੁਨੈਕਸ਼ਨ ਲੈਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਵਿੱਚ 7 ਦਿਨ ਤੋਂ ਘਟਾ ਕੇ 3 ਦਿਨ, ਨਗਰ ਨਿਗਮ ਖੇਤਰਾਂ ਵਿੱਚ 15 ਦਿਨਾਂ ਤੋਂ 7 ਦਿਨ ਅਤੇ ਪੇਂਡੂ ਖੇਤਰਾਂ ‘ਚ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਦਿਹਾਤੀ ਅਤੇ ਪਹਾੜੀ ਖੇਤਰਾਂ ਨੂੰ ਛੱਡ ਕੇ ਜਿੱਥੇ ਸਮਾਂ ਸੀਮਾ ਇੱਕੋ ਜਿਹੀ ਰਹਿੰਦੀ ਹੈ, ਨੂੰ ਛੱਡ ਕੇ ਮਹਾਨਗਰ, ਨਗਰਪਾਲਿਕਾ ਅਤੇ ਪੇਂਡੂ ਖੇਤਰਾਂ ਵਿੱਚ ਨਵਾਂ ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਨੂੰ ਛੋਟਾ ਕਰ ਦਿੱਤਾ ਗਿਆ ਹੈ।