ਪੱਛਮ ਬੰਗਾਲ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਡਿਊਟੀ ਨਿਭਾ ਰਹੇ ਇੱਕ ਸਿੱਖ ਆਈਪੀਐੱਸ ਅਫ਼ਸਰ ਸ. ਜਸਪ੍ਰੀਤ ਸਿੰਘ ਦੀ ਜਾਣਬੁੱਝ ਕਿਰਦਾਰਕੁਸ਼ੀ ਕਰਨੀ ਬੇਹੱਦ ਨਿੰਦਣਯੋਗ ਹੈ। ਦੇਸ਼ ਵਿੱਚ ਅਜਿਹੀ ਸੋਚ ਰੱਖਣ ਵਾਲੇ ਆਗੂਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਅਜ਼ਾਦੀ ਅਤੇ ਰਖਵਾਲੀ ਲਈ ਸਿੱਖਾਂ ਨੇ ਹੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਸਗੋਂ ਇਹ ਆਪਣੀ ਰਵਾਇਤਾਂ ਅਤੇ ਪਰੰਪਰਾਵਾਂ ਦੀ ਸੇਧ ‘ਚ ਮਾਨਵ ਦੇਸ਼ ਕੌਮ ਲਈ ਸੇਵਾਵਾਂ ਨਿਭਾਉਣੀਆਂ ਜਾਣਦੇ ਹਨ। ਦੇਸ਼ ਦੇ ਵਿੱਚ ਅਜਿਹੇ ਲੋਕ ਜਾਣਬੁੱਝ ਕੇ ਨਫ਼ਰਤੀ ਹਵਾ ਨੂੰ ਤੂਲ ਦਿੰਦੇ ਹਨ ਪਰ ਸਰਕਾਰਾਂ ਖਾਮੋਸ਼ ਰਹਿੰਦੀਆਂ ਹਨ। ਅਜਿਹਾ ਮਾਹੌਲ ਪੈਦਾ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਇਮਾਨਦਾਰੀ ਨਾਲ ਵੱਖ-ਵੱਖ ਖੇਤਰਾਂ ‘ਚ ਡਿਊਟੀ ਨਿਭਾਉਣ ਵਾਲੇ ਲੋਕਾਂ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਨਾ ਹੋਣਾ ਪਵੇ।