ਹੈਨਲੇ ਪਾਸਪੋਰਟ ਇੰਡੈਕਸ 2024 ਦੇ ਅਨੁਸਾਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ ਦੀ ਰੈਂਕਿੰਗ 85ਵੇਂ ਸਥਾਨ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਫਰਾਂਸ ਹੁਣ ਸਭ ਤੋਂ ਮਜ਼ਬੂਤ ਪਾਸਪੋਰਟ ਲਈ ਚੋਟੀ ਦਾ ਸਥਾਨ ਰੱਖਦਾ ਹੈ। ਕਈ ਦੇਸ਼ਾਂ ਵੱਲੋਂ ਵੀਜ਼ਾ-ਮੁਕਤ ਦਾਖਲੇ ਦੇ ਹਾਲ ਹੀ ਦੇ ਐਲਾਨਾਂ ਨੂੰ ਦੇਖਦੇ ਹੋਏ ਇਹ ਦਰਜਾਬੰਦੀ ‘ਚ ਆਈ ਗਿਰਾਵਟ ਹੈਰਾਨੀਜਨਕ ਹੈ। ਇਸ ਸੂਚੀ ਵਿੱਚ 199 ਪਾਸਪੋਰਟਾਂ ਦਾ ਡੇਟਾ ਸ਼ਾਮਲ ਹੈ।
ਜ਼ਿਕਰਯੋਗ, ਫਰਾਂਸ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ, ਜੋ 194 ਦੇਸ਼ਾਂ ਨੂੰ ਬਿਨਾਂ ਵੀਜ਼ਾ ਦੇ ਪਹੁੰਚ ਦਿੰਦਾ ਹੈ। 2023 ਵਿੱਚ, ਭਾਰਤ 84ਵੇਂ ਸਥਾਨ ‘ਤੇ ਸੀ, ਪਰ ਹੁਣ ਉਨ੍ਹਾਂ ਕੋਲ ਪਿਛਲੇ ਸਾਲ ਦੇ ਮੁਕਾਬਲੇ ਪੰਜ ਹੋਰ ਦੇਸ਼ਾਂ ਵਿੱਚ ਵੀਜ਼ਾ ਫ੍ਰੀ ਟ੍ਰੈਵਲ ਕਰ ਸਕਦੇ ਹਨ। ਭਾਰਤੀ ਹੁਣ ਇਰਾਨ, ਮਲੇਸ਼ੀਆ ਅਤੇ ਥਾਈਲੈਂਡ ਸਮੇਤ 62 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ, ਜਿਨ੍ਹਾਂ ਨੇ ਹਾਲ ਹੀ ‘ਚ ਭਾਰਤੀ ਸੈਲਾਨੀਆਂ ਨੂੰ ਵੀਜ਼ਾ-ਮੁਕਤ ਦਾਖ਼ਲੇ ਦੀ ਇਜਾਜ਼ਤ ਦਿੱਤੀ ਹੈ।
ਇੰਟਰਨੈਸ਼ਨਲ ਏਅਰ ਪਾਸਪੋਰਟ ਐਸੋਸੀਏਸ਼ਨ ਦੇ ਅਨੁਸਾਰ, ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਕੋਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹਨ। ਪਾਕਿਸਤਾਨ ਕੋਲ ਸਭ ਤੋਂ ਕਮਜ਼ੋਰ ਪਾਸਪੋਰਟ ਹੈ ਤੇ ਇਹ 106ਵੇਂ ਸਥਾਨ ‘ਤੇ ਹੈ, ਜਦ ਕਿ ਬੰਗਲਾਦੇਸ਼ ਨੇ ਆਪਣੀ ਰੈਂਕਿੰਗ ਵਿੱਚ ਥੋੜ੍ਹਾ ਸੁਧਾਰ ਲਿਆਂਦਾ ਹੈ ਤੇ 101ਵੇਂ ਤੋਂ 102ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸ ਤੋਂ ਇਲਾਵਾ ਮਾਲਦੀਵ 58ਵੇਂ ਸਥਾਨ ‘ਤੇ ਹੈ, ਜਿਸ ਦੇ ਨਾਗਰਿਕਾਂ ਨੂੰ ਵੀਜ਼ਾ-ਮੁਕਤ 96 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਚੀਨ ਨੇ ਆਪਣੀ ਰੈਂਕਿੰਗ 66ਵੇਂ ਤੋਂ 64ਵੇਂ ਸਥਾਨ ‘ਤੇ ਪਹੁੰਚਾਈ ਹੈ ਅਤੇ ਅਮਰੀਕਾ ਵੀ 7ਵੇਂ ਤੋਂ 6ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿਸ ਦੇ ਨਾਗਰਿਕ ਬਿਨਾਂ ਵੀਜ਼ਾ ਦੇ 189 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।