ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਜਵਾਬ ਵਿੱਚ ਜਨਤਾ ਨੂੰ ਇੱਕ ਅਪੀਲ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਰਹੇਜ਼ ਕਰਨ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਕੰਮ ਨਾ ਹੋਵੇ। ਜੇਕਰ ਉਨ੍ਹਾਂ ਨੂੰ ਯਾਤਰਾ ਕਰਨੀ ਪਵੇ ਤਾਂ ਟ੍ਰੈਫਿਕ ਸਲਾਹ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਰਨ।
ਟਰੈਫਿਕ ਪੁਲੀਸ ਨੇ ਯਾਤਰਾ ਦੇ ਰੂਟਾਂ ਬਾਰੇ ਯੋਜਨਾਵਾਂ ਤਿਆਰ ਕੀਤੀਆਂ ਹਨ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ, ਲਾਂਵਾ, ਇੰਦਰੀ, ਪਾਣੀਪਤ, ਸੋਨੀਪਤ, ਕੇਐੱਮਪੀ ਹਾਈਵੇਅ ਅਤੇ ਗੁੜਗਾਉਂ ਹੁੰਦੇ ਹੋਏ ਕਰਨਾਲ ਤੋਂ ਲੰਘਣਗੇ। ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਚੰਡੀਗੜ੍ਹ ਪਹੁੰਚਣ ਲਈ ਕਰਨਾਲ, ਇੰਦਰੀ, ਲਾਂਵਾ ਅਤੇ ਯਮੁਨਾਨਗਰ ਤੋਂ ਹੁੰਦੇ ਹੋਏ ਰੂਟ ਲੈਣਗੇ। ਬਾਕੀ ਹਰਿਆਣਾ ‘ਚ ਸਾਰੇ ਰਸਤੇ ਸੁਚਾਰੂ ਤਰੀਕੇ ਨਾਲ ਚੱਲ ਰਹੇ ਹਨ, ਇਸ ਲਈ ਲੋਕ ਆਰਾਮ ਨਾਲ ਯਾਤਰਾ ਕਰ ਸਕਦੇ ਹਨ।
ਹਾਲਾਂਕਿ, ਦਿੱਲੀ ਜਾਣ ਵਾਲੇ ਲੋਕਾਂ ਨੂੰ ਟਿੱਕਰੀ ਅਤੇ ਸਿੰਘੂ ਬਾਰਡਰ ਤੋਂ ਬਚਣਾ ਚਾਹੀਦਾ ਹੈ। ਡੀਜੀਪੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟਾਂ ਨੂੰ ਸਾਂਝਾ ਨਾ ਕਰਨ ਦੀ ਵੀ ਅਪੀਲ ਕੀਤੀ, ਕਿਉਂਕਿ ਅਫਵਾਹਾਂ ਨੂੰ ਦੂਰ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸਖਤ ਨਿਗਰਾਨੀ ਰੱਖੀ ਜਾਵੇਗੀ। ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।