ਦਿੱਲੀ, ਹਰਿਆਣਾ, ਤੇਲੰਗਾਨਾ ‘ਚ ਸਭ ਤੋਂ ਵੱਧ ਸਾਈਬਰ ਧੋਖਾਧੜੀ, 2023 ‘ਚ ਕੁੱਲ 11.3 ਲੱਖ ਮਾਮਲੇ ਹੋਏ ਦਰਜ

ਦੇਸ਼ ‘ਚ 2023 ਵਿੱਚ ਸਾਈਬਰ ਧੋਖਾਧੜੀ ਦੇ ਕੁੱਲ 11.3 ਲੱਖ ਮਾਮਲੇ ਦਰਜ ਕੀਤੇ ਗਏ ਸਨ। ਵੱਖ-ਵੱਖ ਰਾਜਾਂ ਦੇ ਲੋਕਾਂ ਤੋਂ ਕੁੱਲ 7,489 ਕਰੋੜ ਰੁਪਏ ਠੱਗ ਗਏ ਸਨ। ਅੰਕੜਿਆਂ ਦੀ ਗੱਲ ਕਰੀਏ ਤਾਂ ਯੂਪੀ ਵਿੱਚ ਧੋਖਾਧੜੀ ਦੇ ਸਭ ਤੋਂ ਵੱਧ ਦੋ ਲੱਖ ਮਾਮਲੇ ਦਰਜ ਹੋਏ ਹਨ, ਪਰ ਜਦੋਂ ਇਨ੍ਹਾਂ ਅੰਕੜਿਆਂ ਨੂੰ ਆਬਾਦੀ ਦੇ ਅਨੁਪਾਤ ਵਿੱਚ ਦੇਖਿਆ ਜਾਵੇ ਤਾਂ ਤਸਵੀਰ ਪੂਰੀ ਤਰ੍ਹਾਂ ਬਦਲ ਜਾਂਦੀ ਹੈ।

2023 ਵਿੱਚ, ਦਿੱਲੀ ਵਿੱਚ ਹਰ 10 ਲੱਖ ਲੋਕਾਂ ਵਿੱਚੋਂ, 352 ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਪੰਜਾਬ ਵਿੱਚ ਇਹ ਅੰਕੜਾ 70 ਵਿਅਕਤੀ ਪ੍ਰਤੀ 10 ਲੱਖ ਹੈ। ਦਿੱਲੀ ਤੋਂ ਬਾਅਦ ਸਭ ਤੋਂ ਮਾੜੀ ਸਥਿਤੀ ਹਰਿਆਣਾ ਅਤੇ ਤੇਲੰਗਾਨਾ ਦੀ ਹੈ, 303 ਹਰਿਆਣਾ ਅਤੇ 204 ਤੇਲੰਗਾਨਾ ‘ਚ ਲੋਕ ਧੋਖਾਧੜੀ ਦਾ ਸ਼ਿਕਾਰ ਹੋਏ।

ਇਹ ਖੁਲਾਸਾ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਹੋਇਆ ਹੈ। ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਇਸ ਰਿਪੋਰਟ ਦੇ ਅਨੁਸਾਰ, 4.7 ਲੱਖ ਸ਼ਿਕਾਇਤਕਰਤਾਵਾਂ ਤੋਂ 1,200 ਕਰੋੜ ਰੁਪਏ ਵਾਪਸ ਲਿਆਂਦੇ ਗਏ ਹਨ।

ਮਹਾਰਾਸ਼ਟਰ ਵਿੱਚ ਰਕਮ ਦੇ ਮਾਮਲੇ ਵਿੱਚ ਸਭ ਤੋਂ ਵੱਧ ਧੋਖਾਧੜੀ ਹੁੰਦੀ ਹੈ, ਪਰ ਹੁਣ ਮਾਮਲੇ ਘਟੇ ਹਨ। ਹੁਣ ਮਹਾਰਾਸ਼ਟਰ ‘ਚ 990.7 ਕਰੋੜ, ਤੇਲੰਗਾਨਾ ‘ਚ 759.1 ਕਰੋੜ, ਯੂਪੀ ‘ਚ 721.1 ਕਰੋੜ, ਕਰਨਾਟਕ ‘ਚ 662.1 ਕਰੋੜ ਅਤੇ ਤਾਮਿਲਨਾਡੂ 661.2 ਕਰੋੜ ਹਨ।

2022 ਵਿੱਚ ਦੇਸ਼ ‘ਚ 14 ਲੱਖ ਮਾਮਲੇ ਦਰਜ ਕੀਤੇ ਗਏ ਸਨ ਪਰ 2023 ਵਿੱਚ ਇਹ ਅੰਕੜਾ 11.3 ਲੱਖ ਰਹਿ ਗਿਆ ਹੈ। ਇਸ ਤੋਂ ਇਲਾਵਾ ਦਿੱਲੀ 352, ਉੱਤਰਾਖੰਡ 180, ਹਰਿਆਣਾ 303, ਤੇਲੰਗਾਨਾ 204, ਗੁਜਰਾਤ 202, ਮਹਾਰਾਸ਼ਟਰ 111 ਅਤੇ ਰਾਜਸਥਾਨ 114, ਇਹ ਉਹ ਰਾਜ ਹਨ ਜਿਹਨਾਂ ਵਿੱਚ ਸਭ ਤੋਂ ਵੱਧ ਧੋਖਾਧੜੀ ਹੁੰਦੀ ਹੈ।

Leave a Reply

Your email address will not be published. Required fields are marked *