ਭਾਰਤ ਵਿੱਚ Snapchat ਹੋਈ ਡਾਊਨ, Users ਨੂੰ ਚਲਾਉਣ ‘ਚ ਆ ਰਹੀ ਕਾਫ਼ੀ ਦਿੱਕਤ

 

ਰੀਅਲ ਟਾਈਮ ਫੋਟੋ ਸ਼ੇਅਰਿੰਗ ਐਪਲੀਕੇਸ਼ਨ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਪਭੋਗਤਾਵਾਂ ਨੂੰ ਅਪਲੋਡ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਯੂਜ਼ਰਸ ਆਪਣੇ ਦੋਸਤਾਂ ਨੂੰ ਮੈਸੇਜ ਅਤੇ ਸਨੈਪ ਵੀ ਨਹੀਂ ਭੇਜ ਸਕਦੇ ਹਨ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਭਾਰਤ ਦਾ ਸਰਵਰ ਪ੍ਰਭਾਵਿਤ ਹੋਇਆ ਹੈ।

ਆਊਟੇਜ ਡਿਟੈਕਟਿੰਗ ਪਲੇਟਫਾਰਮ ਡਾਊਨਡਿਟੈਕਟਰ (DownDetector) ਦੇ ਅਨੁਸਾਰ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 1,900 ਤੋਂ ਵੱਧ ਉਪਭੋਗਤਾਵਾਂ ਨੇ ਅੱਜ (9 ਫਰਵਰੀ), ਦੁਪਹਿਰ 12:10 ਵਜੇ ਨੂੰ ਸਨੈਪਚੈਟ ਦੇ ਬੰਦ ਹੋਣ ਦੀ ਰਿਪੋਰਟ ਦਿੱਤੀ ਹੈ।

ਇਸ ਦੇ ਨਾਲ ਹੀ 15 ਪ੍ਰਤੀਸ਼ਤ ਤੋਂ ਵੱਧ ਉਪਭੋਗਤਾਵਾਂ ਨੇ ਅਪਲੋਡਿੰਗ ਅਤੇ 4 ਪ੍ਰਤੀਸ਼ਤ ਨੇ ਵੈਬਸਾਈਟ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਪਭੋਗਤਾ ਮੀਮ, ਵਿਚਾਰ ਅਤੇ ਟ੍ਰੋਲ ਪੋਸਟ ਕਰਕੇ ਪਲੇਟਫਾਰਮ ਦਾ ਮਜ਼ਾਕ ਉੱਡਾ ਰਹੇ ਹਨ।

 

Leave a Reply

Your email address will not be published. Required fields are marked *