ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਅਧੀਨ 10ਵੀਂ ਅਤੇ 12ਵੀਂ ਜਮਾਤ ਲਈ ਸਕੂਲਾਂ ਨੂੰ ਮਾਨਤਾ ਦੇਣ ਅਤੇ ਰੀਨਿਊ ਕਰਨ ਦਾ ਸ਼ਡਿਊਲ ਜਾਰੀ ਕੀਤਾ ਹੈ। ਸਕੂਲਾਂ ਨੂੰ ਆਪਣੀਆਂ ਅਰਜ਼ੀਆਂ 30 ਅਪ੍ਰੈਲ ਤੱਕ ਜਮ੍ਹਾਂ ਕਰਾਉਣੀਆਂ ਪੈਣ ਗਿਆ, ਨਹੀਂ ਤਾਂ ਉਨ੍ਹਾਂ ਨੂੰ ਲੇਟ ਫੀਸ ਅਦਾ ਕਰਨੀ ਪਵੇਗੀ।
ਇਸ ਦੇ ਨਾਲ ਹੀ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਫ਼ੇਰ ਸਕੂਲ ਬਿਨਾਂ ਮਾਨਤਾ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਨਹੀਂ ਦੇ ਸਕਣਗੇ। ਜ਼ਿਕਰਯੋਗ ਇਹ ਹੁਕਮ 30,000 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਬੋਰਡ ਆਦਰਸ਼ ਸਕੂਲਾਂ ‘ਤੇ ਲਾਗੂ ਹਨ।
PSEB ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਾਂਗ ਹੀ ਕੰਮ ਕਰ ਰਿਹਾ ਹੈ। ਕਿਤਾਬਾਂ ਅਤੇ ਪ੍ਰੀਖਿਆਵਾਂ ਦੀ ਸਮੇਂ ਸਿਰ ਤਿਆਰੀ ਨੂੰ ਯਕੀਨੀ ਬਣਾਉਣ ਲਈ ਬੋਰਡ ਨੇ ਆਪਣਾ ਕੈਲੰਡਰ ਵੀ ਤਿਆਰ ਕੀਤਾ ਹੈ। ਬੋਰਡ ਦੀ ਨਵੀਂ ਚੇਅਰਪਰਸਨ ਡਾ.ਸਰਬਜੀਤ ਬੇਦੀ ਨੇ ਸਕੂਲਾਂ ਨੂੰ ਲਿਖਤੀ ਹੁਕਮ ਭੇਜੇ ਹਨ ਕਿ ਭਵਿੱਖ ਵਿਚ ਕੋਈ ਵੀ ਸਮੱਸਿਆ ਨਾ ਆਵੇ।
ਇਸ ਤੋਂ ਇਲਾਵਾ ਆਦਰਸ਼ ਸਕੂਲਾਂ ਨੂੰ ਫੀਸ ਮੁਆਫ਼ ਕਰ ਦਿੱਤੀ ਗਈ ਹੈ ਅਤੇ ਅਰਜ਼ੀਆਂ ਮੁਹਾਲੀ ਸਥਿਤ ਮੁੱਖ ਦਫ਼ਤਰ ‘ਚ ਜਾਣ ਦੀ ਬਜਾਏ ਆਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਸਟੱਡੀ ਕੇਂਦਰਾਂ ਵੱਲੋਂ ਮਾਨਤਾ ਲੈਣ ਲਈ ਅਪਲਾਈ ਕਰਨ ਦੇ ਬਾਅਦ ਫਾਰਮ ਦੀ ਹਾਰਟ ਕਾਪੀ ਉਪ ਸਕੱਤਰ ਅਕਾਦਮਿਕ ਬ੍ਰਾਂਚ PSEB ਵਿਚ ਜਮ੍ਹਾ ਕਰਵਾਉਣੀ ਹੋਵੇਗੀ।