ਪੰਜਾਬ ‘ਚ ਠੰਢ ਦਾ ਕਹਿਰ ਅਜੇ ਵੀ ਜਾਰੀ ਹੈ, ਜਿਸ ਤੋਂ ਰਾਹਤ ਦੀ ਕੋਈ ਉੱਮੀਦ ਨਹੀਂ ਮਿਲ ਰਹੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਹਾਲ ਹੀ ‘ਚ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਹੇਠਾਂ ਆ ਗਿਆ ਹੈ। ਰਾਤ ਦਾ ਤਾਪਮਾਨ, ਜੋ ਪਹਿਲਾਂ 8 ਡਿਗਰੀ ਦੇ ਆਸ-ਪਾਸ ਸੀ, ਹੁਣ ਡਿੱਗ ਕੇ 5 ਡਿਗਰੀ ‘ਤੇ ਆ ਗਿਆ ਹੈ। ਜ਼ਿਕਰਯੋਗ, ਦਿਨ ਵੇਲੇ ਕਾਫ਼ੀ ਧੁੱਪ ਹੁੰਦੀ ਹੈ ਪਰ ਰਾਤਾਂ ਠੰਢੀਆਂ ਹੁੰਦੀਆਂ ਜਾ ਰਹੀਆਂ ਹਨ।
ਫ਼ਿਲਹਾਲ ਹਰਿਆਣਾ ‘ਚ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਹੈ, ਪਰ ਆਉਣ ਵਾਲੇ ਦਿਨਾਂ ‘ਚ ਇਸ ਦੇ ਘੱਟਣ ਦੀ ਉਮੀਦ ਹੈ। ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਨਾਲ ਤਾਪਮਾਨ ਹੋਰ ਵੀ ਘੱਟ ਜਾਵੇਗਾ, ਜਿਸ ਕਾਰਨ ਬਰਫਬਾਰੀ ਹੋਵੇਗੀ। ਅਜਿਹਾ ਹੀ ਹਾਲ ਚੰਡੀਗੜ੍ਹ ਦਾ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ‘ਚ ਹੋਈ ਬਰਫ਼ਬਾਰੀ ਅਤੇ ਮੀਂਹ ਕਾਰਨ ਹਾਲਾਤ ਵਿਗੜ ਗਏ ਹਨ।
ਇਸ ਤੋਂ ਇਲਾਵਾ ਮੌਸਮ ਵਿਭਾਗ ਅਨੁਸਾਰ, 12 ਫਰਵਰੀ ਤੱਕ ਮੌਸਮ ‘ਚ ਸੁਧਾਰ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਹਾਲਾਂਕਿ ਇੱਥੇ ਕਾਫ਼ੀ ਧੁੱਪ ਹੋਵੇਗੀ, ਤਾਪਮਾਨ ‘ਚ ਮਹੱਤਵਪੂਰਨ ਤਬਦੀਲੀਆਂ ਨਹੀਂ ਦਿਖਾਈ ਦੇਣਗੀਆਂ, ਜਿਸ ਨਾਲ ਠੰਡੇ ਮੌਸਮ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।