ਸਕਾਟਲੈਂਡ ਦੇ ਇੱਕ ਛੋਟੇ ਬੱਚੇ ਕਾਰਟਰ ਡੱਲਾਸ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚਣ ਵਾਲਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਕੇ ਇੱਕ ਅਨੋਖੀ ਉਪਲਬਧੀ ਹਾਸਲ ਕੀਤੀ ਹੈ। ਦੋ ਸਾਲ ਦੇ ਬੱਚੇ ਦੀ ਇਸ ਕਮਾਲ ਦੀ ਪ੍ਰਾਪਤੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਉਸਨੇ ਹੁਣ ਵਿਸ਼ਵ ਰਿਕਾਰਡਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ।
ਬ੍ਰਿਟੇਨ ਤੋਂ ਆਏ, ਕਾਰਟਰ ਡੱਲਾਸ ਨੇ ਸਾਬਤ ਕੀਤਾ ਹੈ ਕਿ ਸ਼ਕਤੀਸ਼ਾਲੀ ਪਹਾੜਾਂ ਨੂੰ ਜਿੱਤਣ ਲਈ ਉਮਰ ਕੋਈ ਰੁਕਾਵਟ ਨਹੀਂ ਹੈ। ਮਿਰਰ ਯੂਕੇ ਦੇ ਅਨੁਸਾਰ, ਇਹ ਦੱਸਿਆ ਗਿਆ ਹੈ ਕਿ ਬੇਸ ਕੈਂਪ ਤੱਕ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਦਾ ਪਿਛਲਾ ਰਿਕਾਰਡ ਇੱਕ ਨੌਜਵਾਨ ਲੜਕੇ ਦੇ ਕੋਲ ਸੀ ਜੋ ਸਿਰਫ ਚਾਰ ਸਾਲ ਦਾ ਸੀ।
ਇਸ ਦੇ ਨਾਲ ਹੀ ਕਾਰਟਰ ਨੇ ਆਪਣੀ ਮਾਂ ਜੇਡ ਅਤੇ ਪਿਤਾ ਰੌਸ ਦੀ ਪਿੱਠ ‘ਤੇ ਬੇਸ ਕੈਂਪ ਦੀ ਯਾਤਰਾ ਪੂਰੀ ਕੀਤੀ ਹੈ। ਇਹ ਪਰਿਵਾਰ ਗੁਆਸਾਗੋ ਦਾ ਰਹਿਣ ਵਾਲਾ ਹੈ ਅਤੇ ਏਸ਼ੀਆ ਦੀ ਇੱਕ ਸਾਲ ਦੀ ਯਾਤਰਾ ‘ਤੇ ਨਿਕਲਿਆ ਹੈ। ਕਾਰਟਰ ਤੇ ਉਸਦੇ ਮਾਤਾ-ਪਿਤਾ ਤਿੰਨੋਂ ਹੀ ਸਮੁੰਦਰ ਤਲ ਤੋਂ 17,598 ਫੁੱਟ ਦੀ ਉਚਾਈ ‘ਤੇ ਚੜ੍ਹ ਕੇ ਬੇਸ ਕੈਂਪ ਪਹੁੰਚੇ ਸਨ।