ਦੁਨੀਆ ਦੇ ਬਹੁਤ ਸਾਰੇ ਲੋਕਾਂ ਲਈ ਭੋਜਨ ਨੂੰ ਬਰਬਾਦ ਕਰਨਾ ਇੱਕ ਆਦਤ ਬਣ ਚੁੱਕੀ ਹੈ। ਲੋਕ ਬਜ਼ਾਰਾਂ ‘ਚੋਂ ਲੋੜ ਤੋਂ ਵੱਧ ਭੋਜਨ ਖਰੀਦਦੇ, ਫਲਾਂ ਅਤੇ ਸਬਜ਼ੀਆਂ ਨੂੰ ਘਰ ਵਿੱਚ ਖਰਾਬ ਹੋਣ ਦਿੰਦੇ।ਇਹ ਆਦਤਾਂ ਸਾਡੇ ਕੁਦਰਤੀ ਸਰੋਤਾਂ ‘ਤੇ ਵਾਧੂ ਦਬਾਅ ਪਾਉਂਦੀਆਂ ਹਨ ਅਤੇ ਸਾਡੇ ਵਾਤਾਵਰਣ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ।
ਜਦੋਂ ਅਸੀਂ ਭੋਜਨ ਦੀ ਬਰਬਾਦੀ ਕਰਦੇ ਹਾਂ ਤਾਂ ਅਸੀਂ ਮਿਹਨਤ, ਨਿਵੇਸ਼ ਅਤੇ ਕੀਮਤੀ ਸਰੋਤਾਂ (ਜਿਵੇਂ ਕਿ ਪਾਣੀ, ਬੀਜ, ਫੀਡ, ਆਦਿ) ਨੂੰ ਬਰਬਾਦ ਕਰਦੇ ਹਾਂ, ਜੋ ਇਸ ਨੂੰ ਪੈਦਾ ਕਰਨ ਵਿੱਚ ਲਗਦੇ ਹਨ।
ਅੱਜਕਲ੍ਹ ਦੇ ਸਮੇਂ ‘ਚ ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹਰ ਰੋਜ਼ ਟਨ ਖਾਣ ਯੋਗ ਭੋਜਨ ਬਰਬਾਦ ਹੁੰਦਾ ਹੈ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਭੋਜਨ ਨੂੰ ਬਰਬਾਦ ਨਾ ਕਰਿਏ ਤੇ ਆਪਣੀਆਂ ਆਦਤਾਂ ‘ਚ ਬਦਲਾਵ ਲੈ ਕੇ ਆਈਏ।
ਇਹ ਕੁਝ ਆਸਾਨ ਬਦਲਾਵ ਹਨ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ‘ਚ ਲਾਗੂ ਕਰ ਸਕਦੇ ਹੋ ਤੇ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਅ ਸਕਦੇ ਹੋ:
• ਸਿਰਫ਼ ਉਹੀ ਖਰੀਦੋ ਜਿਸ ਦੀ ਤੁਹਾਨੂੰ ਲੋੜ ਹੈ
ਖਰੀਦਦਾਰੀ ਦੀ ਇਕ ਸੂਚੀ ਬਣਾਓ ਤੇ ਫ਼ਿਰ ਉਹੀ ਚੀਜ਼ਾਂ ਖ਼ਰੀਦੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ, ਬੇਲੋੜੀ ਖਰੀਦਦਾਰੀ ਨਾ ਕਰੋ। ਇਸ ਦੇ ਨਾਲ ਨਾ ਸਿਰਫ਼ ਤੁਸੀਂ ਘੱਟ ਭੋਜਨ ਬਰਬਾਦ ਕਰੋਗੇ, ਸਗੋਂ ਤੁਸੀਂ ਪੈਸੇ ਵੀ ਬਚਾ ਸਕੋਗੇ।
• ਭੋਜਨ ਦਾ ਆਦਰ ਕਰੋ
ਭੋਜਨ ਸਾਡੇ ਸਰੀਰ ਲਈ ਅਹਿਮ ਹੈ ਜੋਂ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮੱਦਦ ਕਰਦਾ ਹੈ। ਕਦੇ ਵੀ ਭੋਜਨ ਦਾ ਨਿਰਾਦਰ ਨਾ ਕਰੋ, ਜੋਂ ਕੁਛ ਵੀ ਤੁਹਾਨੂੰ ਮਿਲਦਾ ਹੈ ਉਸ ਨੂੰ ਆਦਰ ਸਹਿਤ ਖਾਓ।
• ਫਲਾਂ ਅਤੇ ਸਬਜ਼ੀਆਂ ਦੀ ਸੁੰਦਰਤਾ ਦੇਖ ਕੇ ਨਾ ਚੁਣੋ
ਭੋਜਨ ਦੀ ਸੁੰਦਰ ਦਿੱਖ ਨੂੰ ਦੇਖ ਕੇ ਉਸਨੂੰ ਖ਼ਰੀਦਣਾ ਨਾ ਲੱਗ ਜਾਵੋ। ਅਕਸਰ ਲੋਕ ਅਜੀਬ ਆਕਾਰ ਦੇ ਜਾਂ ਗਲੇ ਹੋਏ ਫਲ ਅਤੇ ਸਬਜ਼ੀਆਂ ਨੂੰ ਸੁੱਟ ਦਿੰਦੇ ਹਨ, ਪਰ ਉਹਨਾਂ ਦਾ ਸੁਆਦ ਇੱਕੋ ਜਿਹਾ ਹੀ ਹੁੰਦਾ ਹੈ। ਸਮੂਦੀ, ਜੂਸ ਅਤੇ ਮਿਠਾਈਆਂ ਲਈ ਪੱਕੇ ਹੋਏ ਫਲਾਂ ਦੀ ਹੀ ਵਰਤੋਂ ਕਰੋ।
• ਭੋਜਨ ਨੂੰ ਸਟੋਰ ਕਰਨ ਲਈ ਸਮਝਦਾਰੀ ਵਰਤੋਂ
ਖੁੱਲ੍ਹੇ ਭੋਜਨ ਨੂੰ ਫਰਿੱਜ ਵਿੱਚ ਤਾਜ਼ਾ ਰੱਖਣ ਲਈ ਏਅਰਟਾਈਟ ਕੰਟੇਨਰਾਂ ਦੀ ਵਰਤੋਂ ਕਰੋ ਤਾਂ ਜੋ ਉਸ ‘ਚ ਕੀੜੇ-ਮਕੌੜਿਆਂ ਅੰਦਰ ਨਾ ਆ ਸਕਣ।
• ਅਪਣੇ ਬਚੇ ਹੋਏ ਭੋਜਨ ਨੂੰ ਨਾ ਸੁੱਟੋ
ਜੇਕਰ ਤੁਸੀਂ ਬਚੇ ਹੋਏ ਭੋਜਨ ਨੂੰ ਸੁੱਟ ਦਿੰਦੇ ਹੋ ਤੇ ਅੱਜ ਹੀ ਇਸ ਨੂੰ ਸੁੱਟਣਾ ਬੰਦ ਕਰੋ। ਸਗੋਂ ਤੁਸੀਂ ਇਸ ਨੂੰ ਫਰਿਜ਼ ‘ਚ ਰੱਖ ਸਕਦੇ ਹੋ ਯਾ ਫਿਰ ਬਚੇ ਹੋਏ ਭੋਜਨ ਨੂੰ ਕਿਸੇ ਹੋਰ ਭੋਜਨ ਵਿੱਚ ਇੱਕ ਸਮੱਗਰੀ ਵਜੋਂ ਵੀ ਵਰਤੋਂ ਕਰ ਸਕਦੇ ਹੋ।