ਸਿਹਤ ਵਿਭਾਗ ਵੱਲੋ ਕਰਵਾਈ ਗਈ ਕਮਿਊਨਟੀ ਹੈਲਥ ਅਫਸਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ

ਸਿਹਤ ਵਿਭਾਗ ਵੱਲੋ ਕਰਵਾਈ ਗਈ ਕਮਿਊਨਟੀ ਹੈਲਥ ਅਫਸਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ

ਸਿਵਲ ਸਰਜਨ ਡਾ ਸਵਰਨਜੀਤ ਧਵਨ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕਮਿਊਨਿਟੀ ਹੈਲਥ ਅਫਸਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਸਵਰਨਜੀਤ ਧਵਨ ਨੇ ਕਿਹਾ ਕੇ ਕੇ ਇਸ ਟਰੇਨਿੰਗ ਦਾ ਮੁੱਖ ਉਦੇਸ਼ ਸਿਹਤ ਸੇਵਾਵਾਂ ਦੇ ਮਿਆਰ ਵਿੱਚ ਹੋਰ ਵਾਧਾ ਕਰਨਾ ਹੈ। ਉਹਨਾਂ ਆਖਿਆ ਕਿ ਵੱਧਦਾ ਬੱਲਡ ਪਰੈਸ਼ਰ ਇਕ ਬਹੁਤ ਹੀ ਖਤਰਨਾਕ ਰੋਗ ਹੈ, ਜੇਕਰ ਇਸ ਦਾ ਸਮੇਂ ਸਿਰ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਵੀ ਧਕੇਲ ਸਕਦਾ ਹੈ। ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਉਹਨਾਂ ਆਖਿਆ ਕਿ ਇਹ ਇਕ ਲਾਈਫ ਸਟਾਇਲ ਬਿਮਾਰੀ ਹੈ ਜੋਕਿ ਰੋਜਾਨਾ ਜਿੰਦਗੀ ਵਿੱਚ ਭੱਜ ਦੌੜ, ਮੈਂਟਲ ਸਟ੍ਰੈੱਸ, ਜੰਕ ਫੂਡ, ਮੋਟਾਪਾ, ਘੱਟ ਮੇਹਨਤ ਤੇ ਜਿਆਦਾ ਖੁਰਾਕ ਲੈਣਾ ਆਦਿ ਇਸਦੇ ਮੁੱਖ ਕਾਰਨ ਹਨ। ਇਸ ਅਵਸਰ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਨੇ ਕਿਹਾ ਕਿ ਇਸ ਟਰੇਨਿੰਗ ਦੌਰਾਨ ਸਾਰੇ ਕਮਿਊਨਟੀ ਹੈਲਥ ਅਫਸਰਾਂ ਨੂੰ ਐਚਬੀ, ਐਚਸੀਵੀ ਅਤੇ ਸਾਲਟ ਟੈਸਟਿੰਗ ਫੋਰ ਆਡੀਓ ਦੇ ਨਾਲ ਨਾਲ ਕੰਪੈਨੀਅਨ ਕੇਅਰ ਪ੍ਰੋਗਰਾਮ ਬਾਰੇ ਬੜੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *